
ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਟਰੈਕਟਰ ਟਰਾਲੀਆਂ ‘ਤੇ ਉੱਚੀ ਉੱਚੀ ਵੱਜਦੇ ਸਪੀਕਰਾਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਤੋਂ ਸੰਗਤਾਂ ਖਫਾ ਹੋ ਰਹੀਆਂ ਹਨ। ਇਹ ਹੁੱਲੜਬਾਜ਼ ਟਰੈਕਟਰਾਂ ਅਤੇ ਗੱਡੀਆਂ ਤੇ ਉੱਚੀ ਉੱਚੀ ਗੀਤ ਲਗਾਕੇ ਸੜਕਾਂ ਤੇ ਗੇੜੀਆਂ ਲਾਉਂਦੇ ਹਨ ਅਤੇ ਹੁੱਲੜਬਾਜ਼ੀ ਕਰਦੇ ਹਨ ।ਜਿਸ ਕਰਨ ਕਈ ਵਾਰ ਕੋਈ ਹਾਦਸਾ ਵੀ ਵਾਪਰ ਜਾਂਦਾ ਹੈ। ਸੁਲਤਾਨਪੁਰ ਲੋਧੀ ਪੁਲਿਸ ਨੇ ਇਹਨਾਂ ਹੁੱਲੜਬਾਜ਼ਾਂ ਖਿਲਾਫ ਕਾਰਵਾਈ ਕਰਦਿਆਂ ਇੱਕ ਚੰਗੀ ਪਹਿਲਕਦਮੀ ਕੀਤੀ ਹੈ। ਅਤੇ ਕਈ ਟਰੈਕਟਰ ਜ਼ਬਤ ਕਰਕੇ ਥਾਣੇ ਬੰਦ ਕੀਤੇ ਹਨ ਜਿਸ ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲ ਹੈ।
ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਧੰਜੂ ਸਾਬਕਾ ਚੇਅਰਮੈਨ ਨੇ ਸੁਲਤਾਨਪੁਰ ਲੋਧੀ ਦੇ ਡੀਐਸਪੀ ਸੁਖਵਿੰਦਰ ਸਿੰਘ, ਥਾਣਾ ਮੁਖੀ ਜਸਪਾਲ ਸਿੰਘ ਅਤੇ ਸਮੁੱਚੀ ਪੁਲਿਸ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਉਹਨਾਂ ਦਾ ਚੰਗਾ ਉਪਰਾਲਾ ਹੈ ਤਾਂ ਜੋ ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਤੇ ਆ ਰਹੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਉਹਨਾਂ ਆਖਿਆ ਕਿ ਬੀਤੇ ਸਮੇਂ ਦੌਰਾਨ ਲਗਦੇ ਧਾਰਮਿਕ ਮੇਲਿਆਂ ਦੌਰਾਨ ਲੋਕ ਗੁਰੂਆਂ, ਪੀਰਾਂ, ਦੇਸ਼ ਭਗਤਾਂ, ਕੌਮੀ ਪਰਵਾਨਿਆਂ ਦਾ ਇਤਿਹਾਸ ਸੁਣ ਕੇ ਕੁਝ ਚੰਗੀਆਂ ਚੀਜ਼ਾਂ ਗ੍ਹਿਣ ਕਰਦੇ ਸਨ ਪਰ ਅੱਜ ਦੇ ਸਮੇਂ ਦੌਰਾਨ ਹੁੱਲੜਬਾਜ਼ਾਂ ਨੌਜਵਾਨ ਟਰੈਕਟਰਾਂ ‘ਤੇ ਉੱਚੀ ਉੱਚੀ ਅਵਾਜ ਵਾਲੇ ਸਪੀਕਰ ਅਤੇ ਗੈਰ-ਕਾਨੂੰਨੀ ਧੂੰਏ ਵਾਲੇ ਸਲੰਸਰ ਲਾ ਕੇ ਕਾਨੂੰਨ ਦਾ ਜਨਾਜ਼ਾ ਕੱਢ ਰਹੇ ਹਨ।