ਪੰਜਾਬ ਸਰਕਾਰ ਵੱਲੋਂ 6 IPS ਅਧਿਕਾਰੀਆਂ ਸਮੇਤ 11 PPS ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 4 ਐੱਸਐੱਸਪੀ ਸਣੇ 17 ਆਈਪੀਐੱਸ, ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਹਨ। ਟਰਾਂਸਫਰ ਕੀਤੇ ਗਏ ਅਫਸਰਾਂ ਦੀ ਸੂਚੀ ਇਸ ਤਰ੍ਹਾਂ ਹੈ-
ਨਵੇਂ ਹੁਕਮਾਂ ਤਹਿਤ ਪ੍ਰਦੀਪ ਕੁਮਾਰ ਯਾਦਵ ਨੂੰ ਆਈਜੀ ਟੈਕਨੀਕਲ ਸਰਵਿਸ ਪੰਜਾਬ, ਗੁਰਦਿਆਲ ਸਿੰਘ IPS ਨੂੰ ਡੀਆਈਜੀ ਇੰਟੈਲੀਜੈਂਸ ਟੂ ਪੰਜਾਬ ਐੱਸਏਐੱਸ ਨਗਰ, ਅਜੇ ਮੁਲੂਜਾ ਨੂੰ ਡੀਆਈਜੀ STF ਬਠਿੰਡਾ ਤੋਂ ਬਦਲ ਕੇ ਡੀਆਈਜੀ ਫਰੀਦਕੋਟ ਰੇਂਜ ਵਿਚ ਲਗਾਇਆ ਗਿਆ।
ਦੀਪਕ ਹਿਲੋਰੀ ਆਈਪੀਐੱਸ ਨੂੰ ਐੱਸਐੱਸਪੀ ਫਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ। ਅਖਿਲ ਚੌਧਰੀ IPS ਨੂੰ ਏਆਈਜੀ ਪਰਸਨਲ ਪੰਜਾਬ ਚੰਡੀਗੜ੍ਹ ਤੋਂ ਐੱਸਐੱਸਪੀ ਸ਼ਹੀਦ ਭਗਤ ਸਿੰਘ ਨਗਰ ਭੇਜਿਆ ਗਿਆ ਹੈ। ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਐੱਸਐੱਸਪੀ ਮਾਲੇਰਕੋਟਲਾ ਬਣਾਇਆ ਗਿਆ ਹੈ।
ਭਾਗੀਰਥ ਸਿੰਘ ਮੀਣਾ ਨੂੰ ਏਆਈਜੀ ਪਰਸਨਲ ਪੰਜਾਬ ਚੰਡੀਗੜ੍ਹ ਵਿਚ ਤਾਇਨਾਤ ਕੀਤਾ ਗਿਆ ਹੈ। ਸਵਰਨਦੀਪ ਸਿੰਘ ਨੂੰ ਏਆਈਜੀ ਸਪੈਸ਼ਲ ਬ੍ਰਾਂਚ ਵਨ ਇੰਟੈਲੀਜੈਂਸ ਪੰਜਾਬ ਐੱਸਏਐੱਸ ਨਗਰ ਵਿਚ ਖਾਲੀ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਹੈ। ਭੁਪਿੰਦਰ ਸਿੰਘ ਨੂੰ ਐੱਸਐੱਸਪੀ ਮਾਲੇਰਕੋਟਲਾ ਤੋਂ ਤਬਦੀਲ ਕਰਕੇ ਕਮਾਂਡੈਂਟ 3RB ਲੁਧਿਆਣਾ ਵਿਚ ਤਾਇਨਾਤ ਕਰਨ ਦੇ ਹੁਕਮ ਹਨ।
ਪੀਪੀਐੱਸ ਅਧਿਕਾਰੀ ਪਰਮਪਾਲ ਸਿੰਘ ਨੂੰ ਕਮਾਂਡੈਂਟ ਫੋਰਥ ਕਮਾਂਡੋ ਲਗਾਇਆ ਗਿਆ ਹੈ। ਮਨਜੀਤ ਸਿੰਘ ਢੇਸੀ ਨੂੰ ਐੱਸਐੱਸਪੀ ਫਾਜ਼ਿਲਕਾ, ਅਵਨੀਤ ਕੌਰ ਸਿੱਧੂ ਜੀਪੀਐੱਸ ਨੂੰ ਕਮਾਂਡੈਂਟ 27RB-PAP ਜਲੰਧਰ, ਸੁਰੇਂਦਰਪਾਲ ਸਿੰਘ ਪੀਪੀਐੱਸ ਨੂੰ ਜ਼ੋਨਲ ਏਆਈਜੀ ਸੀਆਈਡੀ ਫਿਰੋਜ਼ਪੁਰ ਲਗਾਇਆ ਗਿਆ ਹੈ।
ਕਰਨਵੀਰ ਸਿੰਘ ਪੀਪੀਐੱਸ ਨੂੰ ਸਪੈਸ਼ਲ ਬ੍ਰਾਂਚ ਪੰਜਾਬ, ਮੁਖਤਿਆਰ ਰਾਏ ਪੀਪੀਐੱਸ ਨੂੰ ਏਆਈਜੀ ਐੱਸਟੀਐੱਫ ਬਾਰਡਰ ਰੇਂਜ ਤੇ ਏਆਈਜੀ ਐੱਸਟੀਐੱਫ ਰੂਪਨਗਰ ਰੇਂਜ ਦਾ ਚਾਰਜ ਦਿੱਤਾ ਗਿਆ ਹੈ। ਹਰਪ੍ਰੀਤ ਸਿੰਘ ਆਈਪੀਐੱਸ ਨੂੰ ਡੀਆਈਜੀ ਐਡਮਿਨੀਸਟ੍ਰੇਸ਼ਨ ਐੱਸਡੀਐੱਮ ਪੰਜਾਬ ਲਗਾਇਆ ਗਿਆ ਹੈ।