
ਪੰਜਾਬ ਹਰਿਆਣਾਂ ਬਾਰ ਕੋਸਲ ਦੇ ਆਨਰੇਰੀ ਸਕੱਤਰ ਚੌਹਾਨ ਅੱਜ ਮਿਲਣਗੇ ਜਲੰਧਰ ਦੇ ਵਕੀਲਾਂ ਨੂੰ
ਜਲੰਧਰ 20 ਅਕਤੂਬਰ (. ss chahal ),
ਪੰਜਾਬ ਅਤੇ ਹਰਿਆਣਾਂ ਬਾਰ ਕੋਸਲ ਦੇ ਆਨਰੇਰੀ ਸਕੱਤਰ ਐਡਵੋਕੇਟ ਰਾਜ ਕੁਮਾਰ ਚੌਹਾਨ 21 ਅਕਤੂਬਰ ਸ਼ਨੀਵਾਰ ਨੂੰ ਜਲੰਧਰ ਦੇ ਵਕੀਲਾਂ ਨਾਲ ਮੁਲਾਕਾਤ ਕਰਨਗੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋੋਸੀਏਸ਼ਨ ਜਲੰਧਰ ਦੀ ਕਾਰਜਕਾਰਣੀ ਦੇ ਮੈਬਰ ਐਡਵੋਕੇਟ ਨਿਮਰਤਾ ਗਿੱਲ ਨੇ ਦਸਿਆ ਕਿ ਉਹ ਕੁਝ ਦਿਨ ਪਹਿਲਾਂ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਬਾਰ ਕੋਸਲ ਦੇ ਅਹੁੱਦੇਦਾਰਾਂ ਨੂੰ ਮਿਲੇ ਸਨ ਅਤੇ ਨੌਜਵਾਨ ਵਕੀਲਾਂ ਨੂੰ ਰੋਜ਼ਮਰਾ ਦੀਆਂ ਆ ਰਹੀਆਂ ਤਕਲੀਫਾਂ ਤੋ ਜਾਣੂ ਕਰਵਾਇਆ ਸੀ । ਮਿਸ ਗਿੱਲ ਦੀ ਇਸ ਮੁਲਾਕਾਤ ਤੋ ਬਾਅਦ ਕੋਸਲ ਦੇ ਆਨਰੇਰੀ ਸਕੱਤਰ ਦੀ ਅੱਜ ਜਲੰਧਰ ਦੇ ਵਕੀਲਾਂ ਨਾਲ ਮਿਲਣੀ ਤੈਅ ਕੀਤੀ ਗਈ । ਐਡਵੋਕੇਟ ਗਿੱਲ ਨੇ ਦਸਿਆ ਕਿ ਸ਼੍ਰੀ ਚੌਹਾਨ ਦੁਪਿਹਰ 12:15 ਵਜੇ ਪੁਰਾਣੀ ਲਾਇਬ੍ਰੇਰੀ ਵਿਖੇ ਬਾਰ ਪ੍ਰਧਾਨ ਐਡਵੋਕੇਟ ਅਦਿਤਿਆ ਜੈਨ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਵਕੀਲਾਂ ਨਾਲ ਮੁਲਾਕਾਤ ਕਰਨਗੇ ਅਤੇ ਉਨਾਂ ਨੂੰ ਸੰਬੋਧਨ ਕਰਨਗੇ। ਇਸ ਤੋ ਪਹਿਲਾਂ ਐਡਵੋਕੇਟ ਚੌਹਾਨ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਕਰਮਪਾਲ ਸਿੰਘ ਗਿੱਲ ਨਾਲ ਉਨਾਂ ਦੇ ਚੈਬਰ ਵਿੱਚ ਮੁਲਾਕਾਤ ਕਰਨਗੇ, ਉਨਾਂ ਦੇ ਨਾਲ ਪੰਜਾਬ ਅਤੇ ਹਰਿਆਣਾਂ ਹਾਈਕੋਰਟ ਤੋ ਐਡਵੋਕੇਟ ਬਲਰਾਮ ਸਿੰਘ ਵੀ ਆਉਣਗੇ ।