Punjab

ਪੱਤਰਕਾਰਾਂ ਦੀਆਂ ਮੰਗਾਂ ਅਤੇ ਪੱਤਰਕਾਰਾਂ ‘ਤੇ ਹੁੰਦੇ ਹਮਲਿਆਂ ਖਿਲ਼ਾਫ ਪੱਤਰਕਾਰ ਭਾਈਚਾਰੇਵਲੋਂ ਵਿਸ਼ਾਲ ਰੋਸ ਮੁਜਾਹਰਾ

ਪੱਤਰਕਾਰਾਂ ਦੀਆਂ ਮੰਗਾਂ ਅਤੇ ਪੱਤਰਕਾਰਾਂ ‘ਤੇ ਹੁੰਦੇ ਹਮਲਿਆਂ ਖਿਲ਼ਾਫ ਪੱਤਰਕਾਰ ਭਾਈਚਾਰੇ ਵਲੋਂ ਵਿਸ਼ਾਲ ਰੋਸ ਮੁਜਾਹਰਾ

ਅੰਮ੍ਰਿਤਸਰ 19 ਜਨਵਰੀ ( ਸੰਨੀ ਗਿੱਲ) ਪੱਤਰਕਾਰਾਂ ਦੀਆਂ ਹੱਕੀ ਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਚੰਡੀਗੜ ਪੰਜਾਬ ਜਰਨਲਿਸਟਸ ਅੇਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਸਰਕਾਰ ਦਾ ਪਿੱਟ ਸਿਆਪਾ ਕਰਦਿਆ ਮੰਗ ਕੀਤੀ ਕਿ ਪੱਤਰਕਾਰਾਂ ਤੇ ਹੋ ਰਹੇ ਹਮਲਿਆਂ ‘ਤੇ ਤੁਰੰਤ ਰੋਕ ਲਗਾਈ ਜਾਵੇ।
ਰੋਸ ਮੁਜਾਹਰੇ ਨੂੰ ਵੱਖ ਵੱਖ ਕਸਬਿਆਂ ਤੇ ਸ਼ਹਿਰਾਂ ਤੋ ਆਏ ਪੱਤਰਕਾਰਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਪੱਤਰਕਾਰੀ ਦਾ ਪੇਸ਼ਾ ਲੋਕ ਸੇਵਾ ਵਾਲਾ ਹੈ ਤੇ ਜੇਕਰ ਅੱਜ ਭਗਵੰਤ ਮਾਨ ਮੁੱਖ ਮੰਤਰੀ ਹੈ ਤਾਂ ਉਹ ਪੱਤਰਕਾਰਾਂ ਵੱਲੋ ਕੀਤੀ ਨਿਰਪੱਖ ਪੱਤਰਕਾਰਤਾ ਕਰਕੇ ਹੀ ਹੈ। ਲੋਕਤੰਤਰ ਦੇ ਇਸ ਚੌਥੇ ਥੰਮ ਨੂੰ ਜਿਸ ਨੇ ਵੀ ਵਿਸਾਰਿਆ ਹੈ ਉਹ ਜਿਆਦਾ ਦੇਰ ਨਹੀਂ ਚੱਲ ਸਕਿਆ ਤੇ ਉਸ ਦਾ ਬੋਰੀਆਂ ਬਿਸਤਰਾ ਜਲਦੀ ਹੀ ਗੋਲ ਹੋ ਜਾਂਦਾ ਰਿਹਾ ਹੈ।ਪੱਤਰਕਾਰ ਭਾਈਚਾਰਾ ਆਪਣੇ ਵਾਸਤੇ ਨਹੀਂ ਸਗੋਂ ਅਸਲ ਵਿੱਚ ਲੋਕ ਸੇਵਾ ਕਰਦਾ ਹੈ।ਕੋਈ ਸਮਾਂ ਹੁੰਦਾ ਸੀ ਕਿ ਕਿਸੇ ਮੁਸੀਬਤ ਵਿੱਚ ਫਸ ਜਾਣ ‘ਤੇ ਲੋਕ ਪੁਲੀਸ ਦਾ ਸਹਾਰਾ ਲੈਦੇ ਸਨ ਪਰ ਅੱਜ ਲੋਕ ਮੁਸੀਬਤ ਸਮੇਂ ਪੁਲੀਸ ਕੋਲ ਬਾਅਦ ਵਿੱਚ ਪਹਿਲਾਂ ਕਿਸੇ ਪੱਤਰਕਾਰ ਨੂੰ ਮਿਲਕੇ ਆਪਣਾ ਦਰਦ ਬਿਆਨ ਕਰਦੇ ਹਨ ਤੇ ਫਿਰ ਪੁਲ਼ੀਸ ਦੀ ਸ਼ਰਨ ਵਿੱਚ ਜਾਂਦੇ ਕਿਉਕਿ ਅੱਜ ਪੂਰੇ ਵਿਸ਼ਵ ਵਿੱਚ ਛਾ ਗਿਆ ਸ਼ੋਸ਼ਲ ਮੀਡੀਆਂ ‘ਤੇ ਪ੍ਰਕਾਸ਼ਤ ਹੋਣ ਵਾਲੀ ਖਬਰ ਪੁਲੀਸ ਕੋਲ ਪਹਿਲਾਂ ਹੀ ਪਹੁੰਚ ਗਈ ਹੁੰਦੀ ਹੈ।
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰ ਦਿਨ ਰਾਤ ਮਿਹਨਤ ਕਰਕੇ ਲੋਕ ਸੇਵਾ ਕਰਦੇ ਹਨ ਪਰ ਸਰਕਾਰਾਂ ਵਿੱਚ ਬੈਠੇ ਲੋਕ ਕੁਰਸੀਆ ਮੱਲ ਕੇ ਸੱਤਾ ਦਾ ਅਨੰਦ ਤਾਂ ਮਾਣਦੇ ਹਨ ਪਰ ਜਨਤਾ ਜਨਾਰਦਨ ਨੂੰ ਭੁੱਲ ਜਾਂਦੇ ਹਨ ਜਿਹਨਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਸੱਤਾ ਦੀ ਕੁਰਸੀ ਤੇ ਪਹੁੰਚਾਇਆ ਹੁੰਦਾ ਹੈ। ਉਹਨਾਂ ਕਿਹਾ ਕਿ ਐਸੋਸੀਏਸ਼ਨ ਪਿਛਲੇ 25 ਸਾਲਾਂ ਤੋਂ ਪੱਤਰਕਾਰ ਭਾਈਚਾਰੇ ਦੀ ਸੇਵਾ ਕਰਦੀ ਆ ਰਹੀ ਹੈ ਤੇ ਹੁਣ ਤੱਕ ਵੱਖ ਵੱਖ ਸਰਕਾਰਾਂ ਨੂੰ ਕਈ ਵਾਰੀ ਘੇਰ ਵੀ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਂ ਕੁਝ ਗੌਰ ਫੁਰਮਾਇਆ ਪਰ ਅਕਾਲੀ ਸਰਕਾਰ ਨੇ ਹਮੇਸ਼ਾਂ ਹੀ ਪੱਤਰਕਾਰਾਂ ਨੂੰ ਅੱਖੋਂ ਪਰੋਖੇ ਹੀ ਕੀਤਾ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਇੱਕ ਮੰਗ ਪੱਤਰ ਅੱਜ ਜਿਲ੍ਹਾ ਲੋਕ ਸੰਪਰਕ ਦਫਤਰ ਰਾਹੀ ਭੇਜਿਆ ਗਿਆ ਜਿਸ ਵਿੱਚ ਪੱਤਰਕਾਰਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ, ਸਾਰੇ ਪੱਤਰਕਾਰਾਂ ਨੂੰ ਐਕਰੀਡੇਸ਼ਨ ਤੇ ਸਰਕਾਰੀ ਪੀਲੇ ਕਾਰਡ ਮੁਹੱਈਆ ਕਰਾਉਣ ਲਈ ਕਿਹਾ ਗਿਆ।ਇਸੇ ਤਰ੍ਹਾਂ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਪੱਤਰਕਾਰਾਂ ਲਈ ਹਾਊਸਿੰਗ ਕਲੋਨੀ ਬਣਾਉਣ ਦੀ ਮੰਗ ਨੂੰ ਵੀ ਦੁਹਰਾਇਆ ਗਿਆ ਜਿਹੜੀ 1995 ਤੋ ਲਟਕਦੀ ਆ ਰਹੀ ਹੈ।ਪੱਤਰਕਾਰਾਂ ਨੂੰ ਕੈਸ਼ਲੇਸ਼ ਇਲਾਜ ਕਰਾਉਣ ਦੀ ਸਹੂਲਤ ਵੀ ਦੇਣ ਦੀ ਮੰਗ ਕੀਤੀ ਗਈ ਤੇ ਯੂ ਟਿਊਬ ਦੇ ਲੰਮੇ ਸਮੇਂ ਤੋਂ ਮਾਰਕੇਬਾਜ਼ੀ ਵਾਲੀ ਪੱਤਰਕਾਰੀ ਕਰਦੇ ਯੂ ਟਿਊਬਰਾਂ ਨੂੰ ਮਾਨਤਾ ਦੇਣ ਦੀ ਮੰਗ ਦੁਹਰਾਈ ਗਈ।ਉਹਨਾਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗ ਕਰਦਿਆ ਕਿਹਾ ਕਿ ਜਿਸ ਤਰ੍ਹਾਂ ਪਹਿਲੇ ਮਹਿਕਮੇ ਦੇ ਮੰਤਰੀ ਤੇ ਮੁੱਖ ਮੰਤਰੀ ਪੱਤਰਕਾਰਾਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਦਾ ਹੱਲ ਕਰਦੇ ਰਹੇ ਹਨ ਉਸੇ ਤਰ੍ਹਾਂ ਹੀ ਭਗਵੰਤ ਮਾਨ ਨੂੰ ਵੀ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰੱਤਰੀ ਨੇ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਅੇਸੋਸੀਏਸ਼ਨ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੀ ਜਿਸ ਤੋਂ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਜਿੰਮੇਵਾਰ ਹੋਵੇਗੀ। ਪੱਤਰਕਾਰਾਂ ਨੇ ਵੱਖ ਵੱਖ ਬਜ਼ਾਰਾਂ ਵਿੱਚ ਪਹਿਲਾਂ ਸਰਕਾਰ ਵਿਰੋਧੀ ਨਾਅਰੇ ਮਾਰਦਿਆ ਰੋਸ ਮਾਰਚ ਕੀਤਾ ਤੇ ਬਾਅਦ ਵਿੱਚ ਭੰਡਾਰੀ ਪੁੱਲ ‘ਤੇ ਰੋਸ ਮੁਜ਼ਾਹਰਾ ਕੀਤਾ।ਇਸ ਰੋਸ ਮੁਜਾਹਰੇ ਨੂੰ ਕੁਲਦੀਪ ਸਿੰਘ ਕਾਹਲੋਂ, ਹਰਬਿੰਦਰ ਸਿੰਘ ਸਨਸੋਆ ਤਰਨ ਤਾਰਨ, ਜਸਬੀਰ ਸਿੰਘ ਭਕਨਾ, ਜੋਗਿੰਦਰ ਸਿੰਘ ਜੋੜਾ, ਅਮਰਿੰਦਰ ਸਿੰਘ, ਗੁਰਮੇਜ ਸਿੰਘ ਸੈਦੋਲੇਹਲ, ਪ੍ਰਿਥੀਪਾਲ ਸਿੰਘ ਹਰੀਆ,ਤਰਸੇਮ ਸਿੰਘ ਸਾਧਪੁਰ, ਜਗਜੀਤ ਸਿੰਘ, ਕੁਲਬੀਰ ਸਿੰਘ, ਨਰਿੰਦਰਜੀਤ ਸਿੰਘ ਰੇਲਵੇ, ਮਲਕੀਅਤ ਸਿੰਘ ਗਾਡ ਫਾਦਰ ਕੇਬਲ,ਗੁਰਨਾਮ ਸਿੰਘ ਤਰਨ ਤਾਰਨ ਆਦਿ ਨੇ ਸੰਬੌਧਨ ਕੀਤਾ ਅਤੇ ਵੱਖ ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰੇ ਨੇ ਭਾਗ ਲਿਆ।

Leave a Reply

Your email address will not be published.

Back to top button