India

ਪੱਤਰਕਾਰ ਨੂੰ ਠੱਗ ਦੀ ਆਈ ਕਾਲ, ਭਰਾ ਨੂੰ ਥਾਣੇ ’ਚੋਂ ਛੁਡਵਾਉਣ ਲਈ ਮੰਗੇ 20 ਹਜ਼ਾਰ

The journalist received a call from a thug, asking for 20 thousand to release his brother from the police station

ਸਾਈਬਰ ਠੱਗਾਂ ਦੇ ਵੱਲੋਂ ਅਲੱਗ ਅਲੱਗ ਤਰੀਕੇ ਅਪਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਕਿਤੇ ਏਟੀਐਮ ਦੇ ਵਿੱਚ ਏਟੀਐਮ ਕਾਰਡ ਬਦਲ ਕੇ ਪੈਸੇ ਕਢਵਾ ਲਏ ਜਾਂਦੇ ਹਨ। ਅਤੇ ਕਿਤੇ ਫੋਨ ਕਰਕੇ ਕੋਟ ਪੁੱਛ ਕੇ ਤੁਹਾਡਾ ਖਾਤਾ ਖਾਲੀ ਹੋ ਜਾਂਦਾ ਹੈ। ਹੁਣ ਇੱਕ ਨਵਾਂ ਟਰੈਂਡ ਚੱਲ ਪਿਆ ਹੈ ਜਿਸ ਦੇ ਵਿੱਚ ਕਿਸੇ ਪੁਲਿਸ ਅਧਿਕਾਰੀ ਜਾਂ ਪੁਲਿਸ ਥਾਣੇ ਤੋਂ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਤੁਹਾਡਾ ਫਲਾਣਾ ਰਿਸ਼ਤੇਦਾਰ ਪੁਲਿਸ ਦੇ ਵੱਲੋਂ ਫੜ ਲਿਆ ਹੈ ਤੇ ਜੇਕਰ ਉਸਨੂੰ ਛੁਡਾਉਣਾ ਹੈ ਤਾਂ ਇਨੇ ਪੈਸੇ ਸਾਡੇ ਖਾਤੇ ਦੇ ਵਿੱਚ ਪਾ ਦਿਓ ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਟਿਆਲਾ ਤੋਂ ਇਕ ਨਿਊਜ਼ ਚੈਨਲ ਦੇ ਰਿਪੋਰਟ ਮਨੋਜ ਸ਼ਰਮਾ ਨੂੰ ਹੀ ਪਾਕਿਸਤਾਨ ਦੇ ਇੱਕ ਨੰਬਰ ਤੋਂ ਕਾਲ ਆਈ ਕਿ ਤੁਸੀਂ ਕਿੰਨੇ ਭਰਾ ਹੋ ਤਾਂ ਮਨੋਜ ਨੇ ਕਹਿ ਦਿੱਤਾ ਕਿ ਅਸੀਂ ਦੋ ਭਰਾ ਹਾਂ ਉਹਨਾਂ ਕਿਹਾ ਤੁਹਾਡੇ ਭਰਾ ਦਾ ਨਾਮ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਭਰਾ ਦਾ ਨਾਂ ਰਮੇਸ਼ ਹੈ ਉਹਨਾਂ ਨੇ ਕਿਹਾ ਕਿ ਹਾਂ ਬਿਲਕੁਲ ਸਹੀ ਕਿਹਾ ਤੁਹਾਡੇ ਭਰਾ ਦਾ ਨਾਮ ਰਮੇਸ਼ ਜੀ ਅਤੇ ਤੁਹਾਨੂੰ ਪਤਾ ਹੈ ਕਿ ਉਹ ਕਿੱਥੇ ਹੈ ਤਾਂ ਮਨੋਜ ਨੇ ਕਿਹਾ ਕਿ ਨਹੀਂ ਸਵੇਰ ਦੀ ਮੇਰੀ ਉਹਦੇ ਨਾਲ ਗੱਲ ਨਹੀਂ ਹੋਈ ਤਾਂ ਅੱਗੇ ਉਹ ਫੋਨ ਕਰਨ ਵਾਲੇ ਨੇ ਕਿਹਾ ਕਿ ਗੱਲ ਕਿਸ ਤਰ੍ਹਾਂ ਹੋਏਗੀ ਉਸ ਨੂੰ ਤਾਂ ਅਸੀਂ ਬਠਿੰਡਾ ਦੇ ਇੱਕ ਥਾਣੇ ਦੇ ਵਿੱਚ ਫੜਿਆ ਹੋਇਆ ਤੇ ਮੈਂ ਪੁਲਿਸ ਅਧਿਕਾਰੀ ਬੋਲ ਰਿਹਾ ਹਾਂ ਅਤੇ ਉਸਨੇ ਇੱਕ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਪੀ ਕੇ ਲੜਕੀ ਦਾ ਰੇਪ ਕੀਤਾ ਤੇ ਜੇਕਰ ਤੁਸੀਂ ਸ਼ਾਮ ਤੋਂ ਪਹਿਲਾਂ ਪਹਿਲਾਂ ਉਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ 50 ਹਜਾਰ ਦੀ ਜਗ੍ਹਾ ਸਿਰਫ 20 ਹਜ ਲੈ ਕੇ ਬਠਿੰਡਾ ਪਹੁੰਚ ਜਾਓ।

Back to top button