
ਬੀ ਜੇ ਪੀ ਲੀਡਰ ਹਰਜੀਤ ਗਰੇਵਾਲ ਵਿਰੁੱਧ ਰਾਜਪੁਰਾ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਇਹ ਐਫ ਆਈ ਆਰ ਦਰਜ ਇੱਕ ਪੱਤਰਕਾਰ ਨੂੰ ਧਮਕੀ ਦੇਣ ਦੇ ਦੋਸ਼ ‘ਚ ਕੀਤੀ ਗਈ ਹੈ।
ਇਸ ਸੰਬੰਧੀ ਪੱਤਰਕਾਰ ਸੰਦੀਪ ਚੌਧਰੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਕਿ ਬੀਜੇਪੀ ਆਗੂ ਹਰਜੀਤ ਗਰੇਵਾਲ ਦਾ ਉਸਨੂੰ ਫੋਨ ਤੇ ਧਮਕੀਆਂ ਦਿੱਤੀਆਂ ਅਤੇ ਨੀਨਾ ਮਿਤਲ ਵਿਧਾਇਕਾ ਦੇ ਖਿਲਾਫ ਭੱਦੇ ਸ਼ਬਦ ਬੋਲੇ ਅਤੇ ਉਸਨੂੰ ਗੰਦੀਆਂ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ।
ਪੱਤਰਕਾਰ ਨੇ ਦੋਸ਼ ਲਾਇਆ ਕਿ, ਉਹਨੂੰ ਹਰਜੀਤ ਗਰੇਵਾਲ ਤੋਂ ਖ਼ਤਰਾ ਹੈ। ਇਸ ਮਾਮਲੇ ਬਾਰੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਹਰਜੀਤ ਗਰੇਵਾਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ