ਪੱਤਰਕਾਰ ਰਵੀ ਗਿੱਲ ਖੁਦਕੁਸ਼ੀ ਮਾਮਲਾ ‘ਚ ਸਮਰਥਕਾਂ ਵੱਲੋਂ ਪੀਏਪੀ ਚੌਕ ਜਾਮ, ਪੁਲਿਸ ਵਲੋਂ 3 ਦੋਸ਼ੀ ਗ੍ਰਿਫਤਾਰ

ਪੱਤਰਕਾਰ ਰਵੀ ਗਿੱਲ ਖੁਦਕੁਸ਼ੀ ਮਾਮਲਾ ਚ ਸਮਰਥਕਾਂ ਵੱਲੋਂ ਪੀਏਪੀ ਚੌਕ ਜਾਮ, 3 ਦੋਸ਼ੀ ਗ੍ਰਿਫਤਾਰ
ਜਲੰਧਰ ਦੇ ਨਿੱਜੀ ਪੋਰਟਲ ਦੇ ਸੰਪਾਦਕ ਰਵੀ ਗਿੱਲ ਦੀ ਖੁਦਕੁਸ਼ੀ ਲਈ ਉਕਸਾਉਣ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲੋਕਾਂ ਨੇ ਇੱਕ ਵਾਰ ਫਿਰ ਪੀਏਪੀ ਚੌਕ ਵਿੱਚ ਧਰਨਾ ਦਿੱਤਾ ਹੈ। ਧਰਨੇ ਪ੍ਰਦਰਸ਼ਨ ਕਾਰਨ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੀਰਤੀ ਗਿੱਲ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਖੁਦ ਨੂੰ ਬੇਕਸੂਰ ਦੱਸਿਆ ਹੈ।
ਪੁਲੀਸ ਨੇ ਅੱਜ ਮ੍ਰਿਤਕ ਪੱਤਰਕਾਰ ਰਵੀ ਗਿੱਲ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਰਵੀ ਗਿੱਲ ਦਾ ਅੰਤਿਮ ਸੰਸਕਾਰ ਕਰ ਦਿੱਤਾ। ਦੂਜੇ ਪਾਸੇ ਫੇਸਬੁੱਕ ‘ਤੇ ਕੀਰਤੀ ਗਿੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ‘ਚ ਕੀਰਤੀ ਖੁਦ ਨੂੰ ਬੇਕਸੂਰ ਦੱਸ ਰਹੀ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਪੁਲੀਸ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ, ਜਿਸ ਤੋਂ ਬਾਅਦ ਰਵੀ ਗਿੱਲ ਦੇ ਪਰਿਵਾਰਕ ਮੈਂਬਰ ਤੇ ਉਨ੍ਹਾਂ ਦੇ ਸਮਰਥਕ ਗੁੱਸੇ ਵਿੱਚ ਆ ਗਏ। ਰਵੀ ਦੇ ਪਰਿਵਾਰ ਨੇ ਪਹਿਲਾਂ ਬਾਰਾਦਰੀ ਥਾਣੇ ਦੇ ਬਾਹਰ ਧਰਨਾ ਦਿੱਤਾ ਅਤੇ ਫਿਰ ਪੀ ਏ ਪੀ ਚੋਂਕ ਚ ਜਾਮ ਲਗਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਐਕਸ਼ਨ ਚ ਆਉਂਦਿਆਂ ਲੁਧਿਆਣਾ ਤੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਮੁਤਾਬਿਕ ਬਹੁਤ ਜਲਦ ਚੋਥੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ