BusinessIndia

ਫਿਲਮੀ ਅੰਦਾਜ਼ ‘ਚ ਐਪਲ ਸਟੋਰ ਚੋਂ 4 ਕਰੋੜ ਦੇ ਆਈਫੋਨ ਚੋਰੀ, ਪੁਲਿਸ ਹੈਰਾਨ

ਐਪਲ ਸਟੋਰ ਵਿੱਚ ਚੋਰਾਂ ਨੇ ਅਜਿਹੀ ਹੀ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਅਮਰੀਕਾ ਦੇ ਐਪਲ ਸਟੋਰ ਨੂੰ ਨਿਸ਼ਾਨਾ ਬਣਾ ਕੇ 436 ਆਈਫੋਨ ਚੋਰੀ ਕਰ ਲਏ ਹਨ। ਇਨ੍ਹਾਂ ਸਾਰੇ ਆਈਫੋਨ ਦੀ ਕੁੱਲ ਕੀਮਤ 4.10 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੀਡੀਆ ਰਿਪੋਰਟ ਮੁਤਾਬਕ, ਚੋਰਾਂ ਨੇ ਪਹਿਲਾ ਸੀਏਟਲ ਕੌਫੀ ਗੀਅਰ ਨੂੰ ਤੋੜਿਆ ਅਤੇ ਐਪਲ ਸਟੋਰ ਦੇ ਪਿਛਲੇ ਕਮਰੇ ਤੱਕ ਪਹੁੰਚਣ ਲਈ ਬਾਥਰੂਮ ਦੀ ਕੰਧ ਵਿੱਚ ਇੱਕ ਮੋਰੀ ਕਰ ਦਿੱਤੀ। ਚੋਰਾਂ ਨੇ ਐਪਲ ਸਟੋਰ ਦੀ ਸੁਰੱਖਿਆ ਨੂੰ ਧੋਖਾ ਦੇਣ ਅਤੇ ਲਗਭਗ $500,000 ਯਾਨੀ ਲਗਭਗ 4.10 ਕਰੋੜ ਰੁਪਏ ਦੇ 436 ਆਈਫੋਨ ਚੋਰੀ ਕਰਨ ਲਈ ਗੁਆਂਢੀ ਕੌਫੀ ਸ਼ਾਪ ਦੀ ਵਰਤੋਂ ਕੀਤੀ।

ਐਪਲ ਦੇ ਰਿਟੇਲ ਅਤੇ ਖੇਤਰੀ ਮੈਨੇਜਰ ਐਰਿਕ ਮਾਰਕਸ ਨੇ ਖੁਲਾਸਾ ਕੀਤਾ ਕਿ ਘਟਨਾ ਤੋਂ ਬਾਅਦ ਸਵੇਰੇ ਉਨ੍ਹਾਂ ਨੂੰ ਇੱਕ ਕਾਲ ਆਈ ਅਤੇ ਘਟਨਾ ਸਬੰਧੀ ਦੱਸਿਆ। ਮਾਰਕਸ ਨੇ ਕਿਹਾ – “ਮੈਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਚੋਰ ਸਟੋਰ ਦੇ ਆਲੇ ਦੁਆਲੇ ਸਨ। ਹਾਲਾਂਕਿ, ਪੁਲਿਸ ਨੇ ਪੁਸ਼ਟੀ ਕੀਤੀ ਕਿ ਉਸਦੀ ਦੁਕਾਨ ਦੀ ਵਰਤੋਂ ਐਪਲ ਸਟੋਰ ਤੱਕ ਪਹੁੰਚ ਪ੍ਰਾਪਤ ਕਰਨ ਲਈ ਕੀਤੀ ਗਈ ਸੀ। ਕੌਫੀ ਸ਼ੌਪ ਦੇ CEO ਮਾਈਕ ਐਟਕਿੰਸਨ ਨੇ ਵੀ ਐਪਲ ਸਟੋਰ ਦੇ ਬਾਥਰੂਮ ਵਿੱਚ ਚੋਰਾਂ ਦੁਆਰਾ ਬਣਾਈ ਗਈ ਸੁਰੰਗ ਦੀ ਤਸਵੀਰ ਦੇ ਨਾਲ ਟਵਿੱਟਰ ‘ਤੇ ਘਟਨਾ ਬਾਰੇ ਪੋਸਟ ਕੀਤਾ।

 

ਉਨ੍ਹਾਂ ਨੇ ਲਿਖਿਆ ਕਿ ਦੋ ਆਦਮੀ ਸਾਡੇ ਇੱਕ ਰਿਟੇਲ ਟਿਕਾਣੇ ਵਿੱਚ ਦਾਖਲ ਹੋਏ। ਉਨ੍ਹਾਂ ਨੇ ਐਪਲ ਸਟੋਰ ਤੱਕ ਪਹੁੰਚ ਪ੍ਰਾਪਤ ਕਰਨ ਲਈ ਬਾਥਰੂਮ ਦੀ ਕੰਧ ਵਿੱਚ ਇੱਕ ਮੋਰੀ ਬਣਾਈ ਅਤੇ $500,000 ਦੇ ਆਈਫੋਨ ਚੋਰੀ ਕਰਨ ਵਿੱਚ ਕਾਮਯਾਬ ਰਹੇ। ਸੀਏਟਲ ਕੌਫੀ ਗੇਅਰ ਨੂੰ ਆਪਣੇ ਤਾਲੇ ਬਦਲਣ ਲਈ ਲਗਭਗ $900 ਅਤੇ ਬਾਥਰੂਮਾਂ ਦੀ ਮੁਰੰਮਤ ਲਈ $600-800 ਖਰਚਣੇ ਪਏ।

Leave a Reply

Your email address will not be published.

Back to top button