PunjabSports

ਫੁੱਟਬਾਲ ਮੁਕਾਬਲੇ ਤੋਂ ਪਹਿਲਾਂ ਸਟੇਡੀਅਮ ਦੀ ਕੰਧ 'ਤੇ ਕਾਰਤੂਸ ਟੰਗ ਕੇ ਪ੍ਰਬੰਧਕਾਂ ਨੂੰ ਦਿੱਤੀ ਧਮਕੀ

ਬੰਗਾ ਥਾਣਾ ਸਦਰ ਦੇ ਪਿੰਡ ਭੌਰਾ ਵਿੱਚ 10 ਫਰਵਰੀ ਤੋਂ ਸ਼ੁਰੂ ਹੋ ਰਹੇ ਫੁੱਟਬਾਲ ਟੂਰਨਾਮੈਂਟ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਸ਼ਰਾਰਤੀ ਅਨਸਰਾਂ ਨੇ ਸਟੇਡੀਅਮ ਦੀ ਕੰਧ ‘ਤੇ ਕਾਰਤੂਸ ਟੰਗ ਕੇ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਧਮਕੀ ਦਿੱਤੀ ਹੈ। ਕੰਧ ‘ਤੇ ਲਿਖਿਆ ਹੈ ਕਿ ਮੈਚ ਕਰਵਾਉਣ ਦੀ ਜਿੰਮੇਵਾਰੀ ਜਿਹਨਾਂ ਨੇ ਲਈ ਸੀ। ਇਸ ਦੇ ਨਾਲ ਹੀ ਕਾਰਤੂਸ ਨੂੰ ਕਾਲੇ ਸਪਰੇਅ ਪੇਂਟ ਮਾਰ ਕੇ ‘ਕਮੇਟੀ Te NRI’ ਵੀ ਲਿਖਿਆ ਹੋਇਆ ਹੈ।

ਬੰਗਾ ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਬੰਧਕੀ ਕਮੇਟੀ ਨੇ ਇਸ ਸਬੰਧੀ ਕੋਈ ਲਿਖਤੀ ਰਿਪੋਰਟ ਦਰਜ ਨਹੀਂ ਕਰਵਾਈ ਹੈ। ਪਿੰਡ ਦੇ ਸਰਪੰਚ ਰਣਜੀਤ ਕੁਮਾਰ ਨੇ ਦੱਸਿਆ ਕਿ ਹਰ ਸਾਲ ਐਨਆਰਆਈ ਅਤੇ ਗ੍ਰਾਮ ਪੰਚਾਇਤ ਵੱਲੋਂ ਸਾਂਝੇ ਤੌਰ ’ਤੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇਸ ਸਾਲ 10 ਤੋਂ 15 ਫਰਵਰੀ ਤੱਕ ਟੂਰਨਾਮੈਂਟ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

Leave a Reply

Your email address will not be published.

Back to top button