ਜੰਡਿਆਲਾ ਗੁਰੂ ‘ਚ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਹੁਣ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਅਤੇ ਉਹ ਬੇਖ਼ੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਸ਼ਹਿਰ ਉਦੋਂ ਵੇਖਣ ਨੂੰ ਮਿਲੀ,ਜਦੋਂ ਇਕ ਸਲੂਨ ਦੀ ਦੁਕਾਨ ‘ਤੇ ਕੁਝ ਬਦਮਾਸ਼ਾਂ ਨੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ।
ਜਾਣਕਾਰੀ ਅਨੁਸਾਰ, ਇਹ ਘਟਨਾ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖਪੁਰਾ ਵਿੱਚ ਸਥਿਤ ਇੱਕ ਸੈਲੂਨ ਦੀ ਦੁਕਾਨ ਵਿੱਚ ਰਾਤ 8.45 ਵਜੇ ਦੇ ਕਰੀਬ ਵਾਪਰੀ। ਦੁਕਾਨ ਵਿੱਚ ਦੋ ਨੌਜਵਾਨ ਪਹਿਲਾਂ ਹੀ ਬੈਠੇ ਸਨ, ਜਿਨ੍ਹਾਂ ਨੇ ਬਾਹਰੋਂ ਆਏ ਨੌਜਵਾਨ ‘ਤੇ ਫਾਇਰਿੰਗ ਕਰ ਦਿੱਤੀ। ਹਮਲਾਵਰ ਮੌਕੇ ‘ਤੋਂ ਫ਼ਰਾਰ ਹੋ ਗਏ। ਇਹ ਹਾਦਸੇ ਵਿਚ ਨੌਜਵਾਨ ਨੂੰ 6 ਗੋਲੀਆਂ ਲੱਗੀਆਂ, ਜੋ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਰਵੀ ਪੁੱਤਰ ਬਲਵਿੰਦਰ ਸਿੰਘ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ। ਇਸ ਖਬਰ ਦੇ ਫੈਲਦੇ ਹੀ ਸ਼ਹਿਰ ‘ਚ ਸਹਿਮ ਦਾ ਮਾਹੌਲ ਬਣ ਗਿਆ ਹੈ, ਜਿੱਥੇ 10 ਦਿਨਾਂ ਦੇ ਅੰਦਰ ਹੀ ਦੂਸਰਾ ਕਤਲ ਹੋ ਗਿਆ ਹੈ ਅਤੇ ਦੋਸ਼ੀ ਅਜੇ ਤੱਕ ਪਹੁੰਚ ਤੋਂ ਬਾਹਰ ਹੈ।