PoliticsPunjab

ਬਲਾਤਕਾਰੀ ਪਾਸਟਰ ਬਜਿੰਦਰ ਮਾਮਲੇ ਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਨਵੀਂ ਐਂਟਰੀ, ਪੀੜਤਾਂ ਵਲੋਂ ਜੱਥੇਦਾਰ ਨਾਲ ਮੁਲਾਕਾਤ

New entry of Sri Akal Takht Sahib in the rape case of Pastor Bajinder, victims meet Jathedar

ਜਬਰ ਜਨਾਹ ਵਾਲੇ ਮਾਮਲੇ ਵਿੱਚ ਕੋਰਟ ਨੇ ਸਜ਼ਾ ਦਾ ਐਲਾਨ 1 ਅਪ੍ਰੈਲ ਨੂੰ ਕਰਨਾ ਹੈ ਪਰ ਉਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਸ ਮਾਮਲੇ ਦੇ ਵਿੱਚ ਨਵੀਂ ਐਂਟਰੀ ਹੋ ਚੁੱਕੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਉਹਨਾਂ ਔਰਤਾਂ ਦੇ ਹੱਕ ਦੇ ਵਿੱਚ ਖੜਨ ਦੀ ਗੱਲ ਕੀਤੀ ਗਈ ਹੈ।

ਪਾਸਟਰ ਬਜਿੰਦਰ, ਜਿਸ ਦੇ ਖਿਲਾਫ 2018 ਮਾਮਲੇ ਦੇ ਵਿੱਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਉਸ ਨੂੰ ਬੀਤੇ ਦਿਨ ਮੁਹਾਲੀ ਦੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ। ਇਸ ਤੋਂ ਬਾਅਦ ਪੀੜਤਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਮਿਲਿਆ ਹੈ। ਜਿਸ ਤੋਂ ਬਾਅਦ ਅੱਜ ਪਾਸਟਰ ਬਜਿੰਦਰ ਤੋਂ ਪੀੜਿਤ ਦੋ ਔਰਤਾਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗਡਗੱਜ ਨੂੰ ਮਿਲਣ ਵਾਸਤੇ ਪਹੁੰਚੀਆਂ।

ਇਸ ਮੌਕੇ ਪੀੜਤ ਔਰਤਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਹੱਡ ਬੀਤੀ ਸੁਣਾਈ ਗਈ। ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਉਹਨਾਂ ਨੂੰ ਪੂਰਨ ਭਰੋਸਾ ਜਤਾਇਆ ਅਤੇ ਕਿਹਾ ਕਿ ਜੋ ਵੀ ਸੰਭਵ ਹੋਵੇਗਾ ਉਹਨਾਂ ਲਈ ਕੀਤਾ ਜਾਵੇਗਾ।

 

ਹਾਲਾਂਕਿ ਜਬਰ ਜਨਾਹ ਵਾਲੇ ਮਾਮਲੇ ਵਿੱਚ ਕੋਰਟ ਨੇ ਸਜ਼ਾ ਦਾ ਐਲਾਨ 1 ਅਪ੍ਰੈਲ ਨੂੰ ਕਰਨਾ ਹੈ ਪਰ ਉਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਸ ਮਾਮਲੇ ਦੇ ਵਿੱਚ ਨਵੀਂ ਐਂਟਰੀ ਹੋ ਚੁੱਕੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਉਹਨਾਂ ਔਰਤਾਂ ਦੇ ਹੱਕ ਦੇ ਵਿੱਚ ਖੜਨ ਦੀ ਗੱਲ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਔਰਤਾਂ ਨੇ ਕਿਹਾ ਕਿ ਉਹਨਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕਰ ਆਪਣੀ ਸਾਰੀ ਗਾਥਾ ਦੱਸੀ ਗਈ ਹੈ

ਪੀੜਤਾਂ ਨੇ ਕਿਹਾ ਕਿਸ ਤਰ੍ਹਾਂ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਉਸ ਬਾਰੇ ਵੀ ਸਾਰੀ ਜਾਣਕਾਰੀ ਜੱਥੇਦਾਰ ਨੂੰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਾਨੂੰ ਪੂਰਨ ਸਹਿਯੋਗ ਦੇਣਗੇ

Back to top button