Punjab

ਪੰਜਾਬ ਪੁਲਿਸ ਵਲੋਂ ਚੇਤਾਵਨੀ

ਬਸੰਤ ਪੰਚਮੀ ਮੌਕੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਡੀਜੇ ਲਗਾਉਣਾ ਮਹਿੰਗਾ ਪਵੇਗਾ। ਇਹ ਡੀਜੇ ਜੇਲ੍ਹ ਯਾਤਰਾ ਵੀ ਕਰਵਾ ਸਕਦਾ ਹੈ। ਖੰਨਾ ਪੁਲਸ ਨੇ ਇਹ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪਤੰਗਬਾਜ਼ੀ ਲਈ ਕਿਰਾਏ ਉਪਰ ਡੀਜੇ ਦੇਣ ਵਾਲੇ ਮਾਲਕਾਂ ਖਿਲਾਫ ਵੀ ਕੇਸ ਦਰਜ ਹੋਵੇਗਾ।

ਬਸੰਤ ਪੰਚਮੀ ਦੇ ਦਿਨ ਲੋਕ ਪਤੰਗ ਉਡਾਉਣ ਦੇ ਨਾਲ ਨਾਲ ਉੱਚੀ ਆਵਾਜ਼ ਵਿਚ ਡੀਜੇ ਉਤੇ ਗਾਣੇ ਚਲਾਉਂਦੇ ਹਨ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਹੁਣ ਡੀਜੇ ਲਗਾਉਣਾ ਮਹਿੰਗਾ ਪੈ ਸਕਦਾ ਹੈ। ਬਸੰਤ ਪੰਚਮੀ ਦੇ ਦਿਨ ਡੀਜੇ ਲਗਾਉਣ ਵਾਲਿਆਂ ਦੀ ਖੈਰ ਨਹੀਂ। ਖੰਨਾ ਪੁਲਿਸ ਨੇ ਕਿਹਾ ਕਿ ਬਸੰਤ ਪੰਚਮੀ ਵਾਲੇ ਦਿਨ ਉੱਚੀ ਆਵਾਜ਼ ਵਿਚ ਡੀਜੇ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.

Back to top button