ਵ੍ਰਿੰਦਾਵਨ : ਠਾਕੁਰ ਬਾਂਕੇ ਬਿਹਾਰੀ ਮੰਦਰ ‘ਚ ਆਰਤੀ ਦੌਰਾਨ 50 ਸ਼ਰਧਾਲੂ ਹੋਏ ਬੇਹੋਸ਼, 2 ਦੀ ਮੌਤ ਚਸ਼ਮਦੀਦਾਂ ਮੁਤਾਬਕ ਭੀੜ ਇੰਨੀ ਜ਼ਿਆਦਾ ਸੀ ਕਿ ਮੰਗਲਾ ਆਰਤੀ ਦੌਰਾਨ 50 ਤੋਂ ਵੱਧ ਲੋਕ ਬੇਹੋਸ਼ ਹੋ ਗਏ। ਮਥੁਰਾ ਦੇ ਐਸਐਸਪੀ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਬਾਂਕੇ ਬਿਹਾਰੀ ਮੰਦਰ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਨੋਇਡਾ ਦੀ ਰਹਿਣ ਵਾਲੀ ਨਿਰਮਲਾ ਦੇਵੀ ਤੇ ਵਰਿੰਦਾਵਨ ਦੀ ਰੁਕਮਣੀ ਵਿਹਾਰ ਕਲੋਨੀ ਵਾਸੀ ਰਾਮ ਪ੍ਰਸਾਦ ਵਿਸ਼ਵਕਰਮਾ (65) ਵਜੋਂ ਹੋਈ।
ਸ਼ਰਧਾਲੂਆਂ ਦੀ ਗਿਣਤੀ ਮੰਦਰ ਦੀ ਸਮਰੱਥਾ ਤੋਂ ਕਈ ਗੁਣਾ ਜ਼ਿਆਦਾ ਹੋਣ ਕਾਰਨ ਦਮ ਘੁੱਟਣ ਨਾਲ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਜ਼ਿਆਦਾ ਭੀੜ ਕਾਰਨ ਲੋਕਾਂ ਨੂੰ ਮੰਦਿਰ ਕੰਪਲੈਕਸ ਵਿੱਚ ਦਮ ਘੁਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।