
ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਪਿਠ ਦਿਖਾਈ, ਹੁਕਮਨਾਮੇ ਦੀ ਪਾਲਣਾ ਕਰਨ ਦੀ ਥਾਂ ਬਾਦਲਾਂ ਦੇ ਹੁਕਮਾਂ ਦਾ ਗੁਲਾਮ ਨਿਕਲਿਆ
ਜਲੰਧਰ / SS ਚਾਹਲ
ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ 7 ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪਣਾ ਅਸਤੀਫ਼ਾ ਭੇਜਿਆ। ਇਹ ਕਪਟੀ ਲੋਕਾਂ ਹਰਜਿੰਦਰ ਸਿੰਘ ਧਾਮੀ ਸਮੇਤ ਇਨ੍ਹਾਂ ਦਾ ਝੂਠ ਤੇ ਕਪਟ ਸਾਹਮਣੇ ਆ ਚੁਕਾ ਕਿ ਇਹਨਾਂ ਨੇ ਬਾਦਲਕਿਆਂ ਦੀ ਗੁਨਾਹਗਾਰ ਲੀਡਰਸ਼ਿਪ ਦੀ ਘੜੀ ਸਟੋਰੀ ਅਨੁਸਾਰ ਅਕਾਲ ਤਖਤ ਦੇ ਹੁਕਮਨਾਮੇ ਨੂੰ ਤਹਿਸ ਨਹਿਸ ਕਰਨ ਦੀ ਸਾਜਿਸ਼ ਰਚੀ ਹੈ।
ਇਹ ਝੂਠੇ ਕਪਟੀ ਲੋਕ ਪਖੰਡੀ ਤੇ ਪਾਪੀ ਗਿਆਨੀ ਗੁਰਬਚਨ ਸਿੰਘ ਦੇ ਐਵਾਰਡ ਨਾਲ ਨਿਵਾਜੇ ਜਾਣੇ ਚਾਹੀਦੇ ਹਨ।ਜੋ ਧਾਮੀ ਬੰਡੂਗਰ ਨੇ ਕੀਤਾ ਉਸਦੀਆਂ ਲੀਹਾਂ ਪਖੰਡੀ ਗੁਰਬਚਨ ਸਿੰਘ ਨੇ ਪਾਈਆਂ ਸਨ।ਉਸ ਸਮੇਂ ਸੌਦਾ ਸਾਧ ਦੀ ਮਾਫੀ ਕਾਂਡ ਵਿਚ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਦਾ ਰਿੰਗ ਲੀਡਰ ਸੀ ਜੋ ਬਾਦਲ ਪਰਿਵਾਰ ਦੀ ਪੰਥ ਵਿਰੁਧ ਡਿਊਟੀ ਨਿਭਾ ਰਿਹਾ ਸੀ।ਇਸੇ ਕਰਕੇ ਅਕਾਲ ਤਖਤ ਸਾਹਿਬ ਤੋਂ ਡਾਕਟਰ ਚੀਮਾ ਗੁਨਾਹਗਾਰ ਦਾ ਫਟਾ ਆਪਣੇ ਗਲ ਵਿਚ ਪੁਆ ਆਏ ਹਨ।
ਸੁਆਲ ਧਾਮੀ ਤੇ ਬੰਡੂਗਰ ਦੋਹਾਂ ਲਈ ਹੈ ਕਿ ਉਹ ਕੀ ਅੰਮ੍ਰਿਤਧਾਰੀ ਹਨ?ਜਦ ਸਿੰਘ ਅੰਮ੍ਰਿਤ ਪਾਨ ਕਰਦਾ ਹੈ ਤਾਂ ਪੰਜ ਪਿਆਰਿਆਂ ਨਾਲ ਪਹਿਲਾਂ ਵਾਅਦਾ ਕਰਦਾ ਹੈ ਕਿ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸੀਸ ਭੇਂਟ ਕਰੇਗਾ। ਫਿਰ ਅੰਮ੍ਰਿਤ ਛਕਾਇਆ ਜਾਂਦਾ ਹੈ।ਗੁਰਬਾਣੀ ਵਿਚ ਸਤਿਗੁਰੂ ਦਾ ਹੁਕਮ ਹੈ ਕਿ ਭਾਈ ਸਿਖਾ ਦੁਨਿਆਵੀ ਲੋਕਾਂ ਅਗੇ ਸੀਸ ਭੇਟ ਕਰਨ ਦੀ ਥਾਂ ਸਤਿਗੁਰੂ ਅਗੇ ਸੀਸ ਭੇਂਟ ਕਰ ਤਾਂ ਜੋ ਤੂੰ ਜੀਵਨ ਮੁਕਤ ਹੋ ਸਕੇਂ।
ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥
ਪਰ ਇਨ੍ਹਾਂ ਪਖੰਡੀ ਅੰਮ੍ਰਿਤ ਧਾਰੀਆਂ ਨੇ ਗੁਰੂ ਦੀ ਥਾਂ ਗੁਨਾਹਗਾਰ ਸੁਖਬੀਰ ਬਾਦਲ ਅਗੇ ਸੀਸ ਭੇਟ ਕਰ ਦਿਤਾ।ਇਨ੍ਹਾਂ ਨੂੰ ਐਲਾਨ ਕਰਨਾ ਚਾਹੀਦਾ ਕਿ ਸੁਖਬੀਰ ਬਾਦਲ ਸਾਡਾ ਸਤਿਗੁਰੂ ਹੈ।ਸਿਖ ਪੰਥ ਦੀ ਬਰਬਾਦੀ ਦੀ ਸਾਜਿਸ਼ ਰਚਨ ਵਿਚ ਇਨਾਂ ਦਾ ਰੋਲ ਹੈ।ਹੁਕਮਨਾਮੇ ਅਨੁਸਾਰ ਬਣੀ ਸੱਤ ਮੈਂਬਰੀ ਕਮੇਟੀ ਵਿਚੋਂ ਪੰਜ ਮੈਬਰਾਂ ਨੂੰ ਵਧਾਈ ਕਿ ਉਨ੍ਹਾਂ ਨੇ ਗੁਰੂ ਪੰਥ ਲਈ ਸਿਦਕ ਨਿਭਾਇਆ ਹੈ। ਹਾਲੇ ਉਨ੍ਹਾਂ ਨੇ ਭਰਤੀ ਕਮੇਟੀ ਵਜੋਂ ਜਿੰਮੇਵਾਰੀ ਨਿ਼ਭਾਉਣੀ ਹੈ ਉਹ ਜਥੇਦਾਰ ਅਕਾਲ ਤਖਤ ਦੀ ਥਾਂ ਖਾਲਸਾ ਪੰਥ ਨੂੰ ਜੁਆਬ ਦੇਹ ਹਨ ਤੇ ਅਕਾਲ ਤਖਤ ਸਾਹਿਬ ਨੂੰ ਵੀ।ਖਾਲਸਾ ਪੰਥ ਨੂੰ ਉਨ੍ਹਾਂ ਤੋਂ ਵਡੀ ਆਸ ਹੈ।