ਬਾਦਲ ਦਲ ਦੀ ਆਈ ਆਵਾਜ਼ ਹੋਵੇਗੀ ਕਾਨਫਰੰਸ…! ਬਾਗੀ ਧੜਾ ਵੀ ਹੋਇਆ ਸਰਗਰਮ
ਜਲੰਧਰ / ਅਮਨਦੀਪ ਸਿੰਘ/ ਮਨਜੋਤ ਚਾਹਲ
ਕਿਸੇ ਨਿੱਜੀ ਚੈਨਲ ਮੁਤਾਬਿਕ ਕਾਨਫਰੰਸ ਮਾਘੀ ਮੇਲੇ ਮੌਕੇ ਸੂਤਰਾਂ ਅਨੁਸਾਰ ਦੁਪਹਿਰ ਤੱਕ ਬਿਲਕੁਲ ਰੱਦ ਸੀ ਪਰ ਨਵੀ ਪਾਰਟੀ ਦੇ ਅਗਾਜ ਤੋਂ ਬਾਅਦ ਦਲਜੀਤ ਸਿੰਘ ਚੀਮਾ ਦਾ ਇੱਕਦਮ ਬਿਆਨ ਆ ਜਾਣਾ ਕਿ ਕਾਨਫਰੰਸ ਦੀਆਂ ਤਿਆਰੀਆਂ ਚੱਲ ਰਹੀਆਂ, ਪਰ ਹੁਣ ਬਾਦਲ ਖੇਮੇ ਦੇ ਬੁਲਾਰਿਆ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤਿਆਰੀਆਂ ਜੋਰਾ ਤੇ ਹਨ। ਜ਼ਾਹਿਰ ਹੈ ਕਿ 14 ਜਨਵਰੀ ਨੂੰ ਮੁਕਤਸਰ ਸਾਹਿਬ ਵਿਖ਼ੇ ਮਾਘੀ ਮੇਲੇ ਦੀ ਕਾਨਫਰੰਸ ਹੋਣੀ ਹੈ. ਉਧਰ ਨਾਲ ਹੀ ਏ ਅੰਦਾਜੇ ਵੀ ਲਾਏ ਜਾ ਰਹੇ ਨੇ ਕਿ ਨਵੀ ਪਾਰਟੀ ਜੋ ਭਾਈ ਅੰਮ੍ਰਿਤਪਾਲ ਸਿੰਘ ਐਮ ਪੀ ਦੇ ਪਿਤਾ ਵਲੋਂ ਰੱਖੀ ਗਈ ਹੈ ਉਸ ਵਿਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾ ਸੱਕਦਾ ਹੈ। ਨੇੜਲੇ ਸੂਤਰ ਤੇ ਕਹਿੰਦੇ ਨੇ ਕਿ ਬਾਗੀ ਧੜੇ ਵਲੋਂ ਜਲੰਧਰ ਪਹਿਲੀ ਮੀਟਿੰਗ ਜੋ ਗੁਰਪ੍ਰਤਾਪ ਸਿੰਘ ਵਡਾਲਾ ਦੇ ਘਰ ਹੋਈ ਸੀ ਉੱਥੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਵੀ ਵਾਇਰਲ ਹੋਇਆ ਸੀ। ਪਿਛਲੇ ਦਿਨੀ ਬਾਗੀ ਧੜੇ ਦੇ ਲੀਡਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕਰਕੇ ਆਏ ਹਨ। ਹੁਣ 14 ਜਨਵਰੀ ਨੂੰ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਮੌਕੇ ਪਤਾ ਲੱਗੇਗਾ ਕਿ ਸਿਆਸਤ ਕਿੱਧਰ ਨੂੰ ਕਰਵਟ ਕਰਦੀ ਹੈ