PoliticsPunjab

ਵੱਡਾ ਝਟਕਾ; ਹਾਈਕੋਰਟ ਦੇ ਹੁਕਮਾਂ ‘ਤੇ 8 ਪ੍ਰਾਈਵੇਟ ਬੱਸ ਕੰਪਨੀਆਂ ਦੇ 39 ਪਰਮਿਟ ਰੱਦ

ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ’ਚ ਡੱਬਵਾਲੀ ਟਰਾਂਸਪੋਰਟ ਦੇ 13, ਔਰਬਿਟ ਦੇ 12, ਜੁਝਾਰ ਬੱਸ ਸਰਵਿਸ ਦੇ 7 ਤੇ ਨਿਊ ਦੀਪ ਬੱਸ ਕੰਪਨੀ ਦੇ 3 ਪਰਮਿਟ ਸ਼ਾਮਿਲ ਹਨ। ਜਿਨ੍ਹਾਂ ਕੰਪਨੀਆਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ ਰੱਦ ਕੀਤੇ ਪਰਮਿਟ ਦਫ਼ਤਰ ’ਚ ਜਮ੍ਹਾਂ ਕਰਵਾਉਣ।
ਆਰਟੀਏ ਸਕੱਤਰ ਬਠਿੰਡਾ ਨੇ ਫਿਰੋਜ਼ਪੁਰ, ਪਟਿਆਲਾ ਤੇ ਜਲੰਧਰ ਦੇ ਆਰਟੀਏ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਆਪਣੇ ਦਫ਼ਤਰਾਂ ਅਧੀਨ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ’ਚ ਨਾ ਪਾਇਆ ਜਾਵੇ ਅਤੇ ਜਿਨ੍ਹਾਂ ਟਾਈਮ ਟੇਬਲਾਂ ’ਚ ਇਹ ਪਰਮਿਟ ਹਨ ਉਹ ਨੂੰ ਹਟਾ ਦਿਤੇ ਜਾਣ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ।
ਰੱਦ ਕੀਤੇ ਗਏ ਪਰਮਿਟ –


ਡੱਬਵਾਲੀ ਟਰਾਂਸਪੋਰਟ ਕੰਪਨੀ ਬਠਿੰਡਾ। ਜਲੰਧਰ-ਅਬੋਹਰ, ਅਬੋਹਰ-ਲੁਧਿਆਣਾ, ਅਬੋਹਰ-ਜਲੰਧਰ। ਡੱਬਵਾਲੀ-ਜਲੰਧਰ 2, ਪਟਿਆਲਾ-ਮੁਕਤਸਰ, ਪਟਿਆਲਾ-ਅਬੋਹਰ 2, ਪਟਿਆਲਾ-ਅਬੋਹਰ ਵਾਇਆ ਬਰਨਾਲਾ-ਬਠਿੰਡਾ, ਲੁਧਿਆਣਾ-ਬਠਿੰਡਾ, ਪਟਿਆਲਾ-ਫਾਜ਼ਿਲਕਾ, ਮੋਹਾਲੀ-ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਤਲਵੰਡੀ ਸਾਬੋ। ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ, ਬਠਿੰਡਾ ਅਬੋਹਰ-ਲੁਧਿਆਣਾ, ਪਟਿਆਲਾ-ਮੁਕਤਸਰ, ਪਟਿਆਲਾ-ਫਾਜ਼ਿਲਕਾ, ਪਟਿਆਲਾ-ਅਬੋਹਰ, ਪਟਿਆਲਾ-ਫਾਜ਼ਲਿਕਾ, ਅਬੋਹਰ-ਲੁਧਿਆਣਾ, ਪਟਿਆਲਾ-ਸੰਗਰੂਰ, ਮੁਕਤਸਰ-ਲੁਧਿਆਣਾ, ਬਠਿੰਡਾ-ਨੰਗਲ, ਜਲੰਧਰ-ਬਠਿੰਡਾ, ਪਟਿਆਲਾ-ਕਪੂਰਥਲਾ ਦੇ ਰੂਟ ਰੱਦ ਕੀਤੇ ਗਏ ਹਨ।
ਜੁਝਾਰ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ, ਲੁਧਿਆਣਾ ਦੇ ਫ਼ਰੀਦਕੋਟ-ਲੁਧਿਆਣਾ ਵਾਇਆ ਮੁੱਦਕੀ-ਤਲਵੰਡੀ ਭਾਈ-ਮੋਗਾ-ਜਗਰਾਉਂ-ਮੁਲਾਨਪੁਰ, 3 ਮੋਗਾ-ਲੁਧਿਆਣਾ ਵਾਇਆ ਜਗਰਾਓਂ-ਮੁਲਾਪੁਰ, ਫ਼ਿਰੋਜ਼ਪੁਰ-ਲੁਧਿਆਣਾ ਵਾਇਆ ਮੋਗਾ ਤੇ ਮੋਗਾ-ਲੁਧਿਆਣਾ ਵਾਇਆ ਜਗਰਾਉਂ-ਮੁਲਾਂਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਹੋਰ ਬੱਸ ਕੰਪਨੀਆਂ ਦੇ ਵੱਖ-ਵੱਖ ਰੂਟ ਰੱਦ ਕੀਤੇ ਗਏ ਹਨ।

Leave a Reply

Your email address will not be published.

Back to top button