
ਰੋਪੜ ਪੁਲਿਸ ਲਾਈਨ ਦੇ ਬਿਲਕੁਲ ਸਾਹਮਣੇ ਬਾਈਪਾਸ ਵਾਲੇ ਮੋੜ ਤੇਇੱਕ ਵਿਅਕਤੀ ਵੱਲੋਂ ਨਜਾਇਜ਼ ਸਕੂਟਰ ਸਟੈਂਡ ਚਲਾਇਆ ਜਾ ਰਿਹਾ ਹੈ, ਆਰੋਪੀ ਨੇ ਬਕਾਇਦਾ “ਗੁਰੂ ਨਾਨਕ ਮੋਟਰਸਾਈਕਲ ਅਤੇ ਸਕੂਟਰ ਸਟੈਂਡ ” ਦੇ ਨਾਮ ਵਾਲੀ ਪਰਚੀਆਂ ਛਪਵਾਈਆਂ ਹੋਈਆਂ ਹਨ ਅਤੇ ਉਥੇ ਵਾਹਣ ਖੜਾਣ ਵਾਲੇ ਲੋਕਾਂ ਦੀ ਪਰਚੀ ਕੱਟ ਰਿਹਾ ਹੈ। ਅਤੇ ਉਕਤ ਵਿਅਕਤੀ ਦੱਸਦਾ ਹੈ ਕਿ ਉਸ ਨੇ ਪੀਡਬਲਡੀ ਵਿਭਾਗ ਕੋਲੋਂ ਠੇਕਾ ਲਿਆ ਹੋਇਆ ਹੈ।
ਲੋਕਾਂ ਨੇ ਦੱਸਿਆ ਕਿ ਉਹ ਲਗਾਤਾਰ ਪਰਚੀਆਂ ਕੱਟ ਕੇ ਲੋਕਾਂ ਕੋਲੋਂ ਪੈਸੇ ਵਸੂਲ ਕਰ ਰਿਹਾ ਹੈ ਅਤੇ ਉਹ ਇੱਕ ਰਿਟਾਇਰਡ ਪੁਲਿਸ ਮੁਲਾਜ਼ਮ ਹੈ। ਖ਼ਬਰ ਦੌਰਾਨ ਉਸਨੇ ਕੈਮਰੇ ਸਾਹਮਣੇ ਬੋਲਦਿਆਂ ਕਿਹਾ ਕਿ “ਜੋ ਮਰਜ਼ੀ ਕਰ ਲਓ” ਦੀ ਧਮਕੀ ਵੀ ਦਿੰਦਾ ਹੈ। ਮੌਕੇ ਦੇ ਉੱਪਰ ਆਰੋਪੀ ਕੋਲ ਸ਼ਰਾਬ ਵੀ ਹੈ, ਜੌ ਕੈਮਰੇ ਦੇ ਵਿੱਚ ਕੈਦ ਹੋਇਆ ਹੈ।