politicalPunjab

ਬਿਜਲੀ ਕੱਟ ਲੱਗਣ ‘ਤੇ ਗੁੱਸੇ ‘ਚ ਆਏ ਹੌਲਦਾਰ ਨੇ ਬਿਜਲੀ ਮੁਲਾਜ਼ਮਾਂ ‘ਤੇ ਚਲਾਈਆਂ ਗੋਲੀਆਂ

Enraged at the power cut, the Hauldar fired at the electricity workers

ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੀਤੀ ਰਾਤ ਬਿਜਲੀ ਕੱਟ ਲੱਗਣ ਕਾਰਨ ਇਕ ਹੌਲਦਾਰ ਇੰਨਾ ਭੜਕ ਗਿਆ ਕਿ ਉਸ ਨੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਨਾਲ ਹੀ ਇਕ ਮੁਲਾਜ਼ਮ ਨੇ ਕਾਂਸਟੇਬਲ ‘ਤੇ ਉਸ ਨੂੰ ਧਮਕੀਆਂ ਦੇਣ ਦਾ ਵੀ ਦੋਸ਼ ਲਗਾਇਆ ਹੈ। ਪੁਲਸ ਨੇ ਪੀੜਤ ਮੁਲਾਜ਼ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਕਾਂਸਟੇਬਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦਈਏ ਕਿ ਮਾਮਲਾ ਜ਼ਿਲ੍ਹੇ ਦੇ ਜਾਫਰਗੰਜ ਬਿਜਲੀ ਸਬ-ਸਟੇਸ਼ਨ ਦਾ ਹੈ। ਜਿੱਥੇ ਕਰੀਬ ਗਿਆਰਾਂ ਹਜ਼ਾਰ ਬੋਲਟ ਤਾਰਾਂ ਦੇ ਡਿੱਗਣ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ। ਇਸੇ ਦੌਰਾਨ ਇਕ ਕਾਂਸਟੇਬਲ ਸ਼ਰਦ ਸਿੰਘ ਉਥੇ ਪਹੁੰਚ ਗਿਆ। ਕਾਂਸਟੇਬਲ ਨੇ ਮੁਲਾਜ਼ਮਾਂ ਨੂੰ ਬਿਜਲੀ ਸਪਲਾਈ ਚਾਲੂ ਕਰਨ ਲਈ ਕਿਹਾ। ਜਿਸ ‘ਤੇ ਮੁਲਾਜ਼ਮਾਂ ਨੇ ਦੱਸਿਆ ਕਿ ਅਜੇ ਤਾਰਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ, ਜਦੋਂ ਇਸ ਦੀ ਮੁਰੰਮਤ ਹੋ ਜਾਵੇਗੀ ਤਾਂ ਬਿਜਲੀ ਚਾਲੂ ਕਰ ਦਿੱਤੀ ਜਾਵੇਗੀ | ਇਸ ਗੱਲ ‘ਤੇ ਸਿਪਾਹੀ ਨੂੰ ਗੁੱਸਾ ਆ ਗਿਆ। ਉਹ ਘਰੋਂ ਪਿਸਤੌਲ ਲਿਆਇਆ ਅਤੇ ਇੱਕ ਕਰਮਚਾਰੀ ਦੇ ਮੱਥੇ ‘ਤੇ ਰੱਖ ਦਿੱਤਾ।

ਇਸ ਦੇ ਨਾਲ ਹੀ ਮੌਕੇ ‘ਤੇ ਮੌਜੂਦ ਹੋਰ ਮੁਲਾਜ਼ਮਾਂ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹੌਲਦਾਰ ਨੇ ਹਵਾ ‘ਚ ਗੋਲੀਆਂ ਚਲਾ ਦਿੱਤੀਆਂ। ਮੁਲਾਜ਼ਮਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਪਰ ਕਿਸੇ ਨੇ ਵੀ ਕਾਂਸਟੇਬਲ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਇਸ ਤੋਂ ਬਾਅਦ ਮੁਲਾਜ਼ਮਾਂ ਨੇ ਖੁਦ ਮਾਲੀਪੁਰ ਥਾਣੇ ਜਾ ਕੇ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ੀ ਕਾਂਸਟੇਬਲ ਖਿਲਾਫ ਮਾਮਲਾ ਦਰਜ ਕਰ ਲਿਆ।

Back to top button