ਧੋਖੇਬਾਜਾਂ ਨੇ ਹੁਣ ਮੋਬਾਈਲ, ਬੈਂਕ ਆਦਿ ਧੋਖਾਧੜ੍ਹਿਆਂ ਦੇ ਨਾਲ ਨਾਲ ਬਿਜਲੀ ਬਿੱਲ ਰਾਹੀਂ ਵੀ ਲੋਕਾਂ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਹੈਕਰ ਫੇਕ ਮੈਸੇਜ ਰਾਹੀਂ ਆਮ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਹਨ ਉਨ੍ਹਾਂ ਦੇ ਨਿੱਜੀ ਖਾਤਿਆਂ ਦੀ ਸਾਰੀ ਰਕਮ ਕਢਵਾ ਲੈਂਦੇ ਹਨ।
ਪੂਰੇ ਦੇਸ਼ ਦੇ ਮਹਾਨਗਰ ਇਸ ਫਰਜ਼ੀ ਮੈਸੇਜ ਦੀ ਚਪੇਟ ‘ਚ ਆ ਰਹੇ ਹਨ।
ਦੇਸ਼ ਦੇ ਮਹਾਨਗਰਾਂ ਮੁੰਬਈ, ਦਿੱਲੀ, ਹੈਦਰਾਬਾਦ, ਪੰਜਾਬ ਅਤੇ ਪੁਣੇ ਵਰਗੇ ਵੱਖ-ਵੱਖ ਖੇਤਰਾਂ ਵਿੱਚ ਇਹ ਹੈਕਰ ਆਮ ਲੋਕਾਂ ਨੂੰ ‘ਫਰਜ਼ੀ ਵਟਸਐਪ ਮੈਸੇਜ’ ਜਾਂ ਐਸਐਮਐਸ ਭੇਜ ਰਹੇ ਹਨ ਕਿ ਉਨ੍ਹਾਂ ਦਾ ਬਿਜਲੀ ਕਨੈਕਸ਼ਨ ਅੱਜ ਸ਼ਾਮ 9.30 ਵਜੇ ਤੱਕ ਕੱਟ ਦਿੱਤਾ ਜਾਵੇਗਾ ਕਿਉਂਕਿ ਤੁਹਾਡਾ ਪਿਛਲਾ ਬਿਜਲੀ ਦਾ ਬਿੱਲ ਅਦਾ ਨਹੀਂ ਕੀਤਾ ਗਿਆ ਹੈ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਦਿੱਤੇ ਨੰਬਰ ‘ਤੇ ਜਲਦ ਸੰਪਰਕ ਕਰੋ।
ਇਸ ਮੈਸੇਜ ਤੇ ਦਿੱਤੇ ਨੰਬਰ ਤੇ ਜਿਵੇਂ ਹੀ ਲੋਕ ਸੰਪਰਕ ਕਰਦੇ ਹਨ ਤਾਂ ਹੈਕਰ ਲੰਬੇ ਸਮੇਂ ਤੱਕ ਉਨ੍ਹਾਂ ਨਾਲ ਗੱਲ ਕਰਦੇ ਹਨ, ਉਨ੍ਹਾਂ ਦੀ ਨਿੱਜੀ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਨਿੱਜੀ ਡਾਟਾ ਕੱਢਣ ਤੋਂ ਬਾਅਦ, ਇਸ ਸਾਰੀ ਜਾਣਕਾਰੀ ਨੂੰ ਧੋਖੇਬਾਜ਼ ਆਪਣੇ ਖਾਤਿਆਂ ਤੋਂ ਮੋਟੀ ਰਕਮ ਕਢਵਾਉਣ ਲਈ ਵਰਤਦੇ ਹਨ। ਇਸ ਦੇ ਨਾਲ ਹੀ ਅੱਜ ਇਹ ਹੈਕਰ ਇਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਿੱਲ ਅਦਾਇਗੀ ਲਈ ਇੱਕ ਐਪ ਡਾਊਨਲੋਡ ਕਰਨ ਲਈ ਕਹਿੰਦੇ ਹਨ ਤੇ ਜਿਵੇਂ ਹੀ ਇਹ ਲੋਕ ਇਸ ਦੱਸੀ ਗਈ ਐਪ ਨੂੰ ਡਾਉਨਲੋਡ ਕਰਦੇ ਹਨ ਉਨ੍ਹਾਂ ਦਾ ਸਾਰਾ ਖਾਤਾ ਖਾਲੀ ਹੋ ਜਾਂਦਾ ਹੈ। ਇਸ ਧੋਖਾਧੜੀ ਦੇ ਕਾਰਨ ਹੁਣ ਤੱਕ ਕਈ ਲੋਕ ਸ਼ਿਕਾਰ ਹੋ ਚੁਕੇ ਹਨ।