
ਕਰਨਲ ਬਾਠ ਨੂੰ ਕੁੱਟ ਮਾਰ ਕਰਨ ਵਾਲੇ ਪੁਲਿਸ ਮੁਲਾਜਮਾਂ ਨੂੰ ਸੱਸਪੇਂਡ ਨਹੀਂ ਬਲਕਿ ਡਿਸਮਿਸ ਕਰੇ ਪੰਜਾਬ ਸਰਕਾਰ ਇਨਕੁਆਰੀ ਸੀ ਬੀ ਆਈ ਨੂੰ ਦਿੱਤੀ ਜਾਵੇ – ਸੈਨਿਕ ਵਿੰਗ
ਬਰਨਾਲਾ / SS Chahal
ਅਫਸੋਸ ਦੀ ਗੱਲ ਹੈ ਕਿ ਦੇਸ ਦੇ ਰਖਵਾਲੇ ਆਰਮੀ ਅਫ਼ਸਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਨੂੰ ਚੰਦ ਮੁੱਠੀ ਭਰ ਸਿਰ ਫਿਰੇ ਪੁਲਿਸ ਮੁਲਾਜ਼ਮਾਂ ਵੱਲੋਂ ਬੇਰਹਿਮੀ ਨਾਲ ਕੁੱਟ ਮਾਰ ਕਰੀ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਉਹਨਾਂ ਮੁਲਾਜਿਮਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ।ਜਿਹੜਾ ਬਿਲਕੁਲ ਭੀ ਬਰਦਾਸਤ ਨਹੀਂ ਕੀਤਾ ਜਾਵੇਗਾ ਇਹ ਵਿਚਾਰ ਸਾਬਕਾ ਸੈਨਿਕਾਂ ਦੀ ਸੀਨੀਅਰ ਲੀਡਰਸ਼ਿਪ ਨਾਲ ਇਕ ਐਮਰਜੰਸੀ ਮੀਟਿੰਗ ਕਰਨ ਉਪਰੰਤ ਸਾਬਕਾ ਸੂਬਾ ਪ੍ਰਧਾਨ ਅਤੇ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਕਿਹਾ ਸੱਭ ਕੁਝ ਜਾਣਦੇ ਹੋਏ ਵੀ ਐਸ ਐਸ ਪੀ ਪਟਿਆਲਾ ਨੇ ਜਿਹੜੀ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ਅਫਸੋਸ ਦੀ ਗੱਲ ਹੈ ਕਿ ਉਹ ਅਣਪਛਾਤੀਆ ਤੇ ਕੀਤੀ ਗਈ ਹੈ ਉਹ ਏਫ਼ ਆਈ ਆਰ ਬਾਈ ਨੇਮ ਕਿਉ ਨਹੀਂ ਕੀਤੀ ਕੀ ਪੁਲਿਸ ਨੂੰ ਪਤਾ ਨਹੀਂ ਕੇ ਉਹ ਕੌਣ ਸਨ। ਆਹ ਕਦਰ ਕੀਤੀ ਜਾ ਰਹੀ ਹੈ ਦੇਸ ਦੇ ਰਖਵਾਲਿਆਂ ਦੀ ਜਿਹੜੇ ਦਿਨ ਰਾਤ ਅਉੱਖੀਆ ਹਾਲਤਾਂ ਵਿੱਚ ਦੇਸ ਦੀਆ ਸਰਹੱਦਾਂ ਤੇ ਰਾਖੀ ਕਰਕੇ ਦੇਸ਼ ਦੇ ਲੋਕਾਂ ਨੂੰ ਮਹਿਫ਼ੂਜ਼ ਰੱਖਦੇ ਹਨ ਸਿੱਧੂ ਨੇ ਕਿਹਾ ਕਿ ਮੈ ਡੀ ਆਈ ਜੀ ਪਟਿਆਲਾ ਰੇਂਜ ਸ੍ਰ ਮਨਦੀਪ ਸਿੰਘ ਸਿੱਧੂ ਨਾਲ ਭੀ ਕਰਨਲ ਬਾਠ ਨਾਲ ਹੋਈ ਵਧੀਕੀ ਬਾਬਤ ਗੱਲਬਾਤ ਕੀਤੀ ਹੈ ਇਨਕੁਆਰੀ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਇਨਸਾਫ਼ ਦਿੱਤਾ ਜਾਣ ਬਾਬਤ ਕਿਹਾ।ਉਹਨਾਂ ਵਿਸ਼ਵਾਸ ਦੁਆਇਆ ਕਿ ਮੈ ਸਖ਼ਤ ਤੋ ਸਖ਼ਤ ਕਾਰਵਾਈ ਕਰਾਗਾ।
ਸਿੱਧੂ ਨੇ ਦੱਸਿਆ ਕਿ ਮੈ ਕਰਨਲ ਬਾਠ ਦੀ ਪਤਨੀ ਨਾਲ ਭੀ ਫੋਨ ਤੇ ਰਾਬਤਾ ਕੀਤਾ ਹੈ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਹੈ ਕਿ ਪੰਜਾਬ ਦਾ ਸਮੁੱਚਾ ਸਾਬਕਾ ਸੈਨਿਕ ਵਿੰਗ ਉਹਨਾਂ ਨਾਲ ਖੜਾ ਹੈ।ਸਿੱਧੂ ਨੇ ਪੰਜਾਬ ਸਰਕਾਰ ਤੋ ਪੁਰਜ਼ੋਰ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ CBI ਨੂੰ ਦਿੱਤੀ ਜਾਵੇ ਉਹਨਾਂ ਸਮੂਹ ਸਾਬਕਾ ਸੈਨਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਜਿਲਿਆ ਵਿੱਚ ਇਸ ਖਿਲਾਫ ਆਵਾਜ਼ ਬੁਲੰਦ ਕਰਨ ਜੇਕਰ ਸਰਕਾਰ ਨੇ ਢੁੱਕਵਾਂ ਏਕਸਨ ਨਾ ਲਿਆ ਤਾਂ ਬਹੁਤ ਜਲਦੀ ਪੰਜਾਬ ਪੱਧਰ ਦਾ ਐਕਸ਼ਨ ਊਲਿਕਿਆ ਜਾਵੇਗਾ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਮੁਲਾਜ਼ਮਾਂ ਖਾਸ ਕਰ ਤਿੰਨੇ ਇੰਸਪੈਕਟਰਾਂ ਨੂੰ ਸਰਵਿਸ ਤੋ ਬਰਖਾਸਤ ਕੀਤਾ ਜਾਵੇ।ਇਸ ਮੌਕੇ ਸਿੱਧੂ ਤੋ ਇਲਾਵਾ ਕੈਪਟਨ ਵਿਕਰਮ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਜਗਸੀਰ ਸਿੰਘ ਭੈਣੀ ਕੈਪਟਨ ਪਰਮਜੀਤ ਸਿੰਘ ਸੂਬੇਦਾਰ ਗੁਰਜੰਟ ਸਿੰਘ ਵਾਰੰਟ ਅਫ਼ਸਰ ਜਗਦੀਪ ਸਿੰਘ ਉਗੁਕੇ ਸੂਬੇਦਾਰ ਇੰਦਰਜੀਤ ਸਿੰਘ ਹੌਲਦਾਰ ਬਸੰਤ ਸਿੰਘ ਉਗੋਕੇ ਹੌਲਦਾਰ ਜਸਵਿੰਦਰ ਸਿੰਘ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ।
ਫੋਟੋ – ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ ਸ਼ਹੀਦ ਗੈਲਰੀ ਵਿੱਚ ਕਰਨਲ ਬਾਠ ਦੀ ਹੋਈ ਕੁਟਮਾਰ ਤੇ ਰੋਸ ਪ੍ਰਗਟ ਕਰਦੇ ਹੋਏ