JalandharPunjab

ਬੋਰਵੈੱਲ ‘ਚ ਡਿੱਗੀ ਬੱਚੀ, 12 ਘੰਟੇ ਬਾਅਦ ਵੀ ਬਚਾਅ ਕਾਰਜ ਜਾਰੀ

ਜਾਮਨਗਰ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਦੇ ਬੋਰਵੈੱਲ ਵਿੱਚ ਡਿੱਗਣ ਦੇ ਮਾਮਲੇ ਵਿੱਚ 12 ਘੰਟੇ ਬਾਅਦ ਵੀ ਉਸ ਨੂੰ ਬਚਾਉਣ ਦੀ ਮੁਹਿੰਮ ਜਾਰੀ ਹੈ। ਫਿਲਹਾਲ ਜੇਸੀਬੀ ਦੀ ਮਦਦ ਨਾਲ ਬੋਰਵੈੱਲ ਦੇ ਨਜ਼ਦੀਕ ਪੁਟਾਈ ਕੀਤੀ ਜਾ ਰਹੀ ਹੈ। ਗੁਜਰਾਤ ਦੇ ਜ਼ਿਲ੍ਹਾ ਜਾਮਨਗਰ ਦੇ ਤਮਾਚਨ ਪਿੰਡ ਵਿੱਚ ਸ਼ਨੀਵਾਰ ਸਵੇਰੇ ਇੱਕ ਤਿੰਨ ਸਾਲ ਦੀ ਬੱਚੀ ਬੋਰਵੈੱਲ ਵਿੱਚ ਡਿੱਗ ਗਈ।

ਕਾਫੀ ਖੋਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਬੱਚੀ ਬੋਰਵੈੱਲ ‘ਚ ਡਿੱਗ ਗਈ ਸੀ। ਇਸ ਦੀ ਸੂਚਨਾ ਪੁਲਿਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਬਾਅਦ ਵਿੱਚ ਇਸ ਲਈ ਐਨਡੀਆਰਐਫ ਦੀ ਟੀਮ ਨੂੰ ਵੀ ਬੁਲਾਇਆ ਗਿਆ, ਪਰ 12 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਉਸ ਨੂੰ ਬਾਹਰ ਕੱਢਣ ਵਿੱਚ ਕੋਈ ਸਫ਼ਲਤਾ ਨਹੀਂ ਮਿਲੀ ਹੈ। ਹਾਲੇ ਵੀ ਬਚਾਅ ਮੁਹਿੰਮ ਜਾਰੀ ਹੈ।

 ਜਾਣਕਾਰੀ ਮੁਤਾਬਕ ਤਮਾਚਨ ਪਿੰਡ ਦੇ ਖੇਤਾਂ ‘ਚ 3 ਸਾਲ ਦੀ ਬੱਚੀ ਖੁੱਲ੍ਹੇ ਬੋਰਵੈੱਲ ‘ਚ ਫਸ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਫਿਲਹਾਲ ਬੱਚੀ ਬੋਰ ਦੇ ਅੰਦਰ 20 ਫੁੱਟ ਹੇਠਾਂ ਫਸੀ ਹੋਈ ਦਿਖਾਈ ਦੇ ਰਹੀ ਹੈ। ਬਚਾਅ ਟੀਮ ਨੇ ਬੱਚੀ ਦੇ ਹੱਥ ਲੱਭ ਕੇ ਆਕਸੀਜ਼ਨ ਦੇਣੀ ਸ਼ੁਰੂ ਕਰ ਦਿੱਤੀ। ਇਸ ਮੁਹਿੰਮ ਵਿੱਚ ਰੋਬੋਟ ਦੀ ਮਦਦ ਵੀ ਲਈ ਜਾ ਰਹੀ ਹੈ। ਵਡੋਦਰਾ ਤੋਂ NDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਚਾਰਜ ਸੰਭਾਲ ਲਿਆ ਹੈ।

Leave a Reply

Your email address will not be published.

Back to top button