ChandigarhJalandharpoliticalPunjab
ਬੰਟੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ‘ਚ ਪਹਿਲਾ ਹੀ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਸੀ- ਰਾਜਾ ਵੜਿੰਗ


ਚੰਡੀਗੜ੍ਹ / ਬਿਉਰੋ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੱਸਿਆ ਕਿ ਹਰਸਿਮਰਨਜੀਤ ਸਿੰਘ ਬੰਟੀ ਜਲੰਧਰ ਦੇ ਡਿਪਟੀ ਮੇਅਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਦੋਸ਼ ਲਾਉਂਦਿਆਂ ਪਹਿਲਾਂ ਹੀ 1 ਅਗਸਤ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਸੀ
ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ 1 ਅਗਸਤ ਨੂੰ ਪੱਤਰ ਜਾਰੀ ਕਰਕੇ ਜਲੰਧਰ ਦੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਜਿਸ ਤੋਂ ਬਾਅਦ ਨਮੋਸ਼ੀ ਕੇ ਕਾਰਨ ਹੀ ਬੰਟੀ ਨੇ ਅੱਜ ਸਵੇਰੇ ਹੀ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਰਾਜਾ ਵੜਿੰਗ ਨੇ ਦੱਸਿਆ ਕਿ ਡਿਪਟੀ ਮੇਅਰ ਨੂੰ ਰਾਤ ਨੂੰ ਹੀ ਪਾਰਟੀ ਤੋਂ ਇਸ ਲਈ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਪਾਰਟੀ ਵਿਰੁੱਧ ਗਤੀਵਿਧੀਆਂ ਦਿਖਾਈਆਂ ਸਨ।
