
ਕੈਥਲ ਦੇ ਚੀਕਾ ਵਿੱਚ ਬੁੱਧਵਾਰ ਨੂੰ ਇਕ ਸਕੂਲੀ ਬੱਸ ਖੇਤਾਂ ਵਿੱਚ ਪਲਟ ਗਈ। ਹਾਦਸਾ ਖਰਕਾਂ ਰੋਡ ‘ਤੇ ਵਾਪਰਿਆ। ਖੁਸ਼ਕਿਸਮਤੀ ਨਾਲ ਬੱਸ ਵਿਚ ਸਵਾਰ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਪ੍ਰਾਪਤ ਜਾਣਕਾਰੀ ਅਨੁਸਾਰ ਨਿੱਜੀ ਸਕੂਲ ਦਾ ਬੱਸ ਚਾਲਕ ਪਿੰਡ ਤੋਂ ਵਿਦਿਆਰਥੀਆਂ ਨੂੰ ਚੀਕਾ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਟੁੱਟੀ ਸੜਕ ਕਾਰਨ ਬੱਸ ਪਲਟ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਚੀਕਾ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਅਸੰਤੁਲਨ ਹੋ ਕੇ ਡਿੱਗ ਗਈ। ਇਸ ਬੱਸ ਵਿੱਚ 15 ਤੋਂ 20 ਸਕੂਲੀ ਵਿਦਿਆਰਥੀ ਸਵਾਰ ਸਨ।