India

ਬੱਜਟ 2023: ਵੱਡੀ ਖੁਸ਼ਖ਼ਬਰੀ!: 7 ਲੱਖ ਤੱਕ ਹੁਣ ਨਹੀਂ ਦੇਣਾ ਪਵੇਗਾ ਟੈਕਸ, ਪੜ੍ਹੋ ਕੀ ਹੋਇਆ ਸਸਤਾ ? ਕੀ ਹੋਇਆ ਮਹਿੰਗਾ ?

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕਰ ਰਹੇ ਹਨ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ। ਇਸ ਦੌਰਾਨ ਉਨ੍ਹਾਂ ਨੇ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਹੋਣ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ।

ਕੀ ਹੋਇਆ ਸਸਤਾ ?

  • ਖਿਡੌਣੇ, ਸਾਈਕਲ, ਆਟੋਮੋਬਾਈਲ ਸਸਤੇ ਹੋਣਗੇ
  • ਇਲੈਕਟ੍ਰਿਕ ਵਾਹਨ ਸਸਤੇ ਹੋਣਗੇ
  • ਕੁਝ ਮੋਬਾਈਲ ਫੋਨ, ਕੈਮਰੇ ਦੇ ਲੈਂਸ ਸਸਤੇ ਹੋਣਗੇ
  • ਬੈਟਰੀ ’ਤੇ ਕਸਟਮ ਚਾਰਜਿਜ਼ ਘੱਟਣਗੇ
  • ਇਲੈਕਟ੍ਰੋਨਿਕ ਗੱਡੀਆਂ ਦੀ ਬੈਟਰੀ ਸਸਤੀ

ਕੀ ਹੋਇਆ ਮਹਿੰਗਾ ?

  • ਵਿਦੇਸ਼ਾਂ ਤੋਂ ਆਉਣ ਵਾਲੀਆਂ ਚਾਂਦੀ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ
  • ਦੇਸ਼ ਦੀ ਰਸੋਈ ਦੀ ਚਿਮਨੀ ਹੋਵੇਗੀ ਮਹਿੰਗੀ
  • ਸਿਗਰੇਟ ਮਹਿੰਗੀ ਹੋਵੇਗੀ
  • ਸੋਨਾ, ਚਾਂਦੀ, ਪਲੈਟੀਨਮ ਮਹਿੰਗੇ ਹੋਣਗੇ
  • ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕਰ ਰਹੇ ਹਨ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ। ਇਸ ਦੌਰਾਨ ਉਨ੍ਹਾਂ ਨੇ ਮਹਿਲਾਵਾਂ ਲਈ ਵੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾ ਸਨਮਾਨ ਬੱਚਤ ਪੱਤਰ ਯੋਜਨਾ ਸ਼ੁਰੂ ਹੋਵੇਗੀ। ਇਸ ‘ਚ ਔਰਤਾਂ ਨੂੰ 2 ਲੱਖ ਦੀ ਬਚਤ ‘ਤੇ 7.5 ਫੀਸਦੀ ਵਿਆਜ ਮਿਲੇਗਾ। ਸੀਨੀਅਰ ਸਿਟੀਜ਼ਨ ਖਾਤਾ ਯੋਜਨਾ ਦੀ ਸੀਮਾ 4.5 ਲੱਖ ਤੋਂ ਵਧਾ ਕੇ 9 ਲੱਖ ਕੀਤੀ ਜਾਵੇਗੀ। ਨਿਰਮਲਾ ਸੀਤਾਰਮਨ ਨੇ ਕਿਹਾ, ਦੁਨੀਆ ਨੇ ਭਾਰਤੀ ਅਰਥਵਿਵਸਥਾ ਨੂੰ ਚਮਕਦਾ ਸਿਤਾਰਾ ਮੰਨਿਆ ਹੈ। ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਆਓ ਜਾਣਦੇ ਹਾਂ ਬਜਟ ‘ਚ ਵੱਡੇ ਐਲਾਨ ਅਤੇ ਵਿਵਸਥਾਵਾਂ…

    ਹੁਣ ਤੱਕ ਦੇ ਐਲਾਨ

    • ਖੇਤੀਬਾੜੀ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕੀਤਾ ਜਾਵੇਗਾ
    • ਬੀਮਾਰੀਆਂ ਮੁਕਤ ਬੂਟੇ ਦੇਣ ਵਾਸਤੇ 2200 ਕਰੋੜ ਦਾ ਐਲਾਨ
    • ਬੀਮਾਰੀਆਂ ਮੁਕਤ ਬੂਟੇ ਦੇਣ ਵਾਸਤੇ 2200 ਕਰੋੜ ਦਾ ਐਲਾਨ
    • ਐਗਰੀਕਲਚਰ ਕਰੈਡਿਟ ਲਈ 20 ਲੱਖ ਕਰੋੜ ਰੁਪਇਆ ਦਾ ਐਲਾਨ
    • ਵਿੱਤ ਮੰਤਰੀ ਨੇ 57 ਨਵੇਂ ਨਰਸਿੰਗ ਕਾਲਜਾਂ ਦਾ ਐਲਾਨ ਕੀਤਾ
    • ਹੁਣ PAN CARD ਹੀ ਹੋਵੇਗਾ ਪਹਿਚਾਣ ਪੱਤਰ
    • ਸੀਵਰ ਸਫਾਈ ਮਸ਼ੀਨ ਆਧਾਰਿਤ ਹੋਵੇਗੀ
    • ਸੈਂਟਰ ਫਾਰ ਇੰਟੈਲੀਜੈਂਸ ਫਾਰ ਏ.ਆਈ
    • ਨਗਰ ਨਿਗਮ ਆਪੋ ਆਪਣੇ ਬਾਂਡ ਲਿਆ ਸਕਣਗੇ।
    • ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਫੰਡ ਵਧਾਇਆ ਜਾਵੇਗਾ।
    • ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਖਰਚਾ 66% ਵਧਾ ਕੇ 79,000 ਕਰੋੜ ਰੁਪਏ ਤੋਂ ਵੱਧ ਕੀਤਾ ਜਾ ਰਿਹਾ ਹੈ।
    • ਅਗਲੇ 3 ਸਾਲਾਂ ਵਿੱਚ, ਸਰਕਾਰ ਕਬਾਇਲੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ 740 ਏਕਲਵਿਆ ਮਾਡਲ ਸਕੂਲਾਂ ਲਈ 38,800 ਅਧਿਆਪਕਾਂ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਕਰੇਗੀ।
    • ਦੇਸ਼ ਵਿੱਚ 50 ਨਵੇਂ ਹਵਾਈ ਅੱਡੇ ਬਣਾਏ ਜਾਣਗੇ।

Leave a Reply

Your email address will not be published.

Back to top button