ਜੰਮੂ ਦੇ ਊਧਮਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਬੱਸ ਵਿੱਚ ਹੋਏ ਧਮਾਕੇ ਨਾਲ ਪੂਰੇ ਜ਼ਿਲ੍ਹੇ ਵਿੱਚ ਸਨਸਨੀ ਫੈਲ ਗਈ। ਇਸ ਧਮਾਕੇ ਵਿੱਚ ਜਿੱਥੇ 2 ਲੋਕ ਜ਼ਖਮੀ ਹੋਏ ਹਨ, ਉੱਥੇ ਹੀ ਇਸ ਬੱਸ ਦੇ ਆਸ-ਪਾਸ ਖੜ੍ਹੇ ਹੋਰ ਵਾਹਨ ਵੀ ਨੁਕਸਾਨੇ ਗਏ ਹਨ। ਪੁਲਿਸ ਨੇ ਧਮਾਕੇ ਦੇ ਅੱਤਵਾਦੀ ਐਗਲ ਤੋਂ ਇਨਕਾਰ ਨਹੀਂ ਕੀਤਾ ਹੈ।
ਬੁੱਧਵਾਰ ਰਾਤ ਕਰੀਬ ਸਾਢੇ 10 ਵਜੇ ਜੰਮੂ ਦੇ ਊਧਮਪੁਰ ਜ਼ਿਲ੍ਹੇ ਦਾ ਡੁਮੇਲ ਚੌਕ ਧਮਾਕੇ ਦੀ ਆਵਾਜ਼ ਨਾਲ ਹਿੱਲ ਗਿਆ। ਇਹ ਧਮਾਕਾ ਡੁਮੇਲ ਚੌਕ ਨੇੜੇ ਪੈਟਰੋਲ ਪੰਪ ‘ਤੇ ਖੜ੍ਹੀ ਬੱਸ ‘ਚ ਹੋਇਆ। ਇਸ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਭਾਰਤੀ ਫੌਜ ਦਾ ਚੈਕਿੰਗ ਪੁਆਇੰਟ ਵੀ ਹੈ। ਚਸ਼ਮਦੀਦਾਂ ਮੁਤਾਬਕ ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਸ ਆਵਾਜ਼ ਨਾਲ ਪੂਰਾ ਊਧਮਪੁਰ ਸ਼ਹਿਰ ਹਿੱਲ ਗਿਆ। ਇਸ ਧਮਾਕੇ ‘ਚ ਜਿੱਥੇ ਇਸ ਬੱਸ ਦੀ ਛੱਤ ਨੂੰ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਪੈਟਰੋਲ ਪੰਪ ‘ਤੇ ਖੜ੍ਹੇ ਕੁਝ ਹੋਰ ਵਾਹਨ ਵੀ ਨੁਕਸਾਨੇ ਗਏ ਹਨ। ਇਸ ਧਮਾਕੇ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ