
ਭਈਆ ਦੂਜ ਤੋਂ ਪਹਿਲਾਂ ਭੈਣ-ਭਰਾ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਭਰਾ ਦੀ ਮੌਤ ਤੋਂ ਬਾਅਦ ਭੈਣ ਅੰਤਿਮ ਦਰਸ਼ਨ ਕਰਨ ਆਈ ਸੀ। ਉੱਥੇ ਉਸ ਦੀ ਲਾਸ਼ ਦੇਖ ਕੇ ਭੈਣ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਔਰਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ।
ਮ੍ਰਿਤਕ ਦੀ ਪਛਾਣ ਅਸ਼ੋਕ ਜੈਰਥ ਵਜੋਂ ਹੋਈ ਹੈ। ਉਹ ਗੁਰਾਇਆ ਦੇ ਰਾਮ ਬਾਜ਼ਾਰ ‘ਚ ਕਾਰੋਬਾਰ ਕਰਦਾ ਸੀ। ਪਤਾ ਲੱਗਾ ਹੈ ਕਿ ਉਸ ਦੀ ਮੌਤ ਹੋ ਗਈ। ਭਰਾ ਦੀ ਮੌਤ ਦਾ ਸਦਮਾ ਨਾ ਸਹਿੰਦੇ ਹੋਏ ਉਸਦੀ ਭੈਣ ਦੀ ਵੀ ਮੌਤ ਹੋ ਗਈ। ਦੋਵੇਂ ਲਾਸ਼ਾਂ ਨੂੰ ਇਕੱਠੇ ਪਈਆਂ ਦੇਖ ਕੇ ਪਰਿਵਾਰਕ ਮੈਂਬਰਾ ਦਾ ਬੁਰਾ ਹਾਲ ਹੈ।