Jalandhar

ਭਖੀ ਸਿਆਸਤ, BJP ਆਗੂ ਸਿਰਸਾ ਨੇ ਮੰਤਰੀ ਅਮਨ ਅਰੋੜਾ ਨੂੰ ਦਿੱਤੀ ਚਿਤਾਵਨੀ

Dirty politics, BJP leader Sirsa warns Minister Aman Arora

Dirty politics, BJP leader Sirsa warns Minister Aman Arora

ਮੰਤਰੀ ਅਮਨ ਅਰੋੜਾ ਦੇ ‘ਗੈਂਗਸਟਰਾਂ ਨਾਲ ਪਿਆਰ’ ਵਾਲੇ ਬਿਆਨ ‘ਤੇ BJP ਆਗੂ ਮਨਜਿੰਦਰ ਸਿਰਸਾ ਨੇ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਆਪਣਾ ਬੇਬੁਨਿਆਦ ਤੇ ਅਪਮਾਨਜਨਕ ਬਿਆਨ ਵਾਪਸ ਲੈਣ ਤੇ 24 ਘੰਟਿਆਂ ਦੇ ਅੰਦਰ ਜਨਤਕ ਮੁਆਫ਼ੀ ਮੰਗਣ। ਮੁਆਫ਼ੀ ਨਾ ਮੰਗਣ ਦੀ ਸੂਰਤ ਵਿਚ ਉਨ੍ਹਾਂ ਮਾਣਹਾਨੀ ਦਾ ਕੇਸ ਕਰਨ ਦੀ ਚਿਤਾਵਨੀ ਦਿੱਤੀ ਹੈ।

ਦੱਸ ਦੇਈਏ ਕਿ ਅਬੋਹਰ ਵਿੱਚ ਗੈਂਗਸਟਰਾਂ ਨੇ ਕੱਪੜਾ ਵਪਾਰੀ ਸੰਜੇ ਵਰਮਾ ਦੀ ਗੋਲੀ ਮਾਰ ਕੇ ਕਤਲ ਤੋਂ ਬਾਅਦ ਦਿੱਲੀ ਸਰਕਾਰ ਵਿੱਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਪੁਲਿਸ ਵੱਲੋਂ ਦੋ ਗੈਂਗਸਟਰਾਂ ਦੇ ਐਨਕਾਊਂਟਰ ‘ਤੇ ਸਵਾਲ ਉਠਾਏ ਸਨ। ਸਿਰਸਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਅਪਰਾਧੀਆਂ ਨੂੰ ਰੋਕਣ ਵਿੱਚ ਅਸਮਰੱਥ ਹੈ। ਫਿਰ ਮਾਵਾਂ ਦੇ ਪੁੱਤਰਾਂ ਨੂੰ ਘਰਾਂ ਤੋਂ ਬਾਹਰ ਕੱਢ ਕੇ ਮਾਰਿਆ ਜਾ ਰਿਹਾ ਹੈ।

 

ਉਨ੍ਹਾਂ ਕਿਹਾ ਸੀ ਕਿ ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਹੈ। ਮੈਂ ਮੰਗ ਕਰਦਾ ਹਾਂ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਚੇ ਹਨ, ਤਾਂ ਐਨਕਾਊਂਟਰ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੀ ਸੀਬੀਆਈ ਜਾਂਚ ਕਰਵਾਈ ਜਾਵੇ।

ਸਿਰਸਾ ਦੇ ਇਸ ਬਿਆਨ ‘ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਬਹੁਤ ਸ਼ਰਮਨਾਕ, ਭਾਜਪਾ ਦਾ ਗੈਂਗਸਟਰਾਂ ਪ੍ਰਤੀ ਪਿਆਰ ਸਾਹਮਣੇ ਆਇਆ ਹੈ। 

Back to top button