
ਮਸ਼ਹੂਰ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਪਿਆਰ ਕਰਨ ਵਾਲਾ ਕਦੇ ਇਹ ਨਹੀਂ ਦੇਖਦਾ ਕਿ ਉਸ ਦੇ ਸਾਥੀ ਦੀ ਉਮਰ ਕੀ ਹੈ, ਉਹ ਕਿਸ ਜਾਤ-ਧਰਮ ਦਾ ਹੈ ਜਾਂ ਉਸ ਕੋਲ ਕਿੰਨੀ ਦੌਲਤ ਹੈ। ਪਰ ਹਾਲ ਹੀ ਵਿੱਚ ਫਿਨਲੈਂਡ ਦੇ ਇੱਕ ਨੌਜਵਾਨ ਅਤੇ ਔਰਤ ਨੇ ਇੱਕ ਅਜੀਬ ਫੈਸਲਾ ਲੈਂਦਿਆਂ ਵਿਆਹ ਕਰਵਾ ਲਿਆ। ਇਹ ਰਿਸ਼ਤਾ ਅਜੀਬ ਹੈ ਕਿਉਂਕਿ ਰਿਸ਼ਤੇ ਵਿੱਚ ਦੋਵੇਂ ਭੈਣ-ਭਰਾ ਲੱਗਦੇ ਹਨ!
ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ 23 ਸਾਲਾ ਮਾਟਿਲਡਾ ਏਰਿਕਸਨ ਨੇ 27 ਸਾਲਾ ਸੈਮੂਲੀ ਏਰਿਕਸਨ ਨਾਲ ਵਿਆਹ ਕੀਤਾ ਸੀ। ਤੁਸੀਂ ਸੋਚੋਗੇ ਕਿ ਜੇਕਰ ਦੋ ਬਾਲਗ ਲੋਕ ਵਿਆਹ ਕਰਵਾ ਰਹੇ ਹਨ ਤਾਂ ਇਸ ਵਿੱਚ ਗਲਤ ਕੀ ਹੈ! ਅਸਲ ‘ਚ ਦੋਵੋਂ ਰਿਸ਼ਤੇ ‘ਚ ਭੈਣ-ਭਰਾ ਲੱਗਦੇ ਹਨ। ਮਾਟਿਲਡਾ ਦੀ ਮਾਂ ਨੇ ਸਾਲ 2019 ਵਿੱਚ ਇੱਕ ਹੋਰ ਵਿਅਕਤੀ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਉਹ ਵਿਅਕਤੀ ਮਾਟਿਲਡਾ ਦਾ ਮਤਰੇਆ ਪਿਤਾ ਬਣ ਗਿਆ।