Punjab

ਭਾਈ ਗਜਿੰਦਰ ਸਿੰਘ ’ਹਾਈਜੈਕਰ’ ਦੀ ਲਾਹੌਰ ‘ਚ ਹੋਈ ਮੌਤ

Bhai Gajinder Singh 'Hijacker' died in Lahore

ਦਲ ਖਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ ’ਹਾਈਜੈਕਰ’ ਦੀ ਮੌਤ ਹੋ ਜਾਣ ਦੀਆਂ ਖਬਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ। ਇਹਨਾਂ ਖਬਰਾਂ ਵਿਚ ਦਾਅਵਾ ਕੀਤਾ ਗਿਆਹੈ  ਕਿ ਭਾਈ ਗਜਿੰਦਰ ਸਿੰਘ ’ਹਾਈਜੈਕਰ’ ਦੀ ਲਾਹੌਰ ਦੇ ਇਕ ਹਸਪਤਾਲ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।

29 ਸਤੰਬਰ, 1981 ਨੂੰ, ਗਜਿੰਦਰ ਸਿੰਘ ਸਮੇਤ ਪੰਜ ਖਾੜਕੂਆਂ ਨੇ, ਦਿੱਲੀ ਦੇ ਪਾਲਮ ਹਵਾਈ ਅੱਡੇ ਤੋਂ ਅੰਮ੍ਰਿਤਸਰ ਦੇ ਰਾਜਾ ਸਾਂਸੀ ਏਅਰਪੋਰਟ ਲਈ ਜਾ ਰਹੇ ਇੰਡੀਅਨ ਏਅਰਲਾਈਨਜ਼ ਦੇ ਬੋਇੰਗ 737 ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ। ਜਹਾਜ਼ ਵਿੱਚ 111 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਪਾਕਿਸਤਾਨ ਦੇ ਲਾਹੌਰ ਲਿਜਾਇਆ ਗਈ । ਗਜਿੰਦਰ ਸਿੰਘ ਨੇ ਪਾਕਿਸਤਾਨ ਵਿੱਚ ਭਾਰਤ ਦੇ ਤਤਕਾਲੀ ਰਾਜਦੂਤ ਨਟਵਰ ਸਿੰਘ ਅੱਗੇ ਆਪਣੀ ਮੰਗ ਰੱਖੀ ਸੀ। ਜਿਸ ਵਿੱਚ ਵੱਖਰੇ ਸਿੱਖ ਹੋਮਲੈਂਡ, ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਖਾਲਿਸਤਾਨ ਲਹਿਰ ਦੇ ਹੋਰ ਕੱਟੜਪੰਥੀਆਂ ਦੀ ਰਿਹਾਈ ਤੋਂ ਇਲਾਵਾ 50 ਲੱਖ ਅਮਰੀਕੀ ਡਾਲਰਾਂ ਦੀ ਮੰਗੇ ਗਏ ਸਨ।

Back to top button