IndiapoliticalPolitics

ਭਾਜਪਾ ਦੇ 11 ਲੋਕ ਸਭਾ ਮੈਂਬਰਾਂ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਕੁੱਲ 21 ਸੰਸਦ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਇਨ੍ਹਾਂ ਵਿੱਚੋਂ 12 ਸੰਸਦ ਮੈਂਬਰ ਚੋਣ ਜਿੱਤ ਗਏ ਜਦਕਿ 9 ਹਾਰ ਗਏ।

12 ਜੇਤੂ ਸੰਸਦ ਮੈਂਬਰਾਂ ‘ਚੋਂ 11 ਨੇ ਬੁੱਧਵਾਰ ਨੂੰ ਲੋਕ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਜਸਥਾਨ ਤੋਂ ਹੀ ਚੋਣ ਜਿੱਤਣ ਵਾਲੇ ਬਾਲਕਨਾਥ ਨੇ ਅਜੇ ਤੱਕ ਅਸਤੀਫਾ ਨਹੀਂ ਦਿੱਤਾ ਹੈ।

ਸੰਸਦ ਦੀ ਮੈਂਬਰੀ ਛੱਡਣ ਵਾਲਿਆਂ ਵਿੱਚ ਮੱਧ ਪ੍ਰਦੇਸ਼ ਤੋਂ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ, ਰਾਕੇਸ਼ ਸਿੰਘ, ਉਦੈ ਪ੍ਰਤਾਪ ਅਤੇ ਰੀਤੀ ਪਾਠਕ ਸ਼ਾਮਲ ਹਨ। ਅਰੁਣ ਸਾਓ, ਰੇਣੁਕਾ ਸਿੰਘ ਅਤੇ ਗੋਮਤੀ ਸਾਈਂ ਛੱਤੀਸਗੜ੍ਹ ਦੇ ਹਨ ਜਦਕਿ ਰਾਜਵਰਧਨ ਸਿੰਘ ਰਾਠੌਰ, ਦੀਆ ਕੁਮਾਰੀ ਅਤੇ ਕਿਰੋਰੀ ਲਾਲ ਮੀਨਾ ਰਾਜਸਥਾਨ ਦੇ ਹਨ।

Back to top button