Jalandhar

ਭਾਜਪਾ ਨੇਤਾ ਤਰੁਨ ਚੁੱਗ ਦਾ ਕੌਂਸਲਰ ਮਨਜੀਤ ਸਿੰਘ ਟੀਟੂ ਦੇ ਘਰ ਪੁੱਜਣ ਤੇ ਕੀਤਾ ਸਵਾਗਤ

ਭਾਜਪਾ ਨੇਤਾ ਤਰੁਨ ਚੁੱਗ ਦਾ ਕੌਂਸਲਰ ਮਨਜੀਤ ਸਿੰਘ ਟੀਟੂ ਦੇ ਘਰ ਪੁੱਜਣ ਤੇ ਕੀਤਾ ਸਵਾਗਤ

ਜਲੰਧਰ ਫੇਰੀ ਮੌਕੇ ਸ੍ਰੀ ਤਰੁਨ ਚੁੱਗ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਪਹੁੰਚੇ ਜਿੱਥੇ ਉਹਨਾਂ ਨੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਤੇ ਕਰਾਏ ਗਏ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਭੋਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੀਵਨੀ ਦੇ ਚਾਨਣਾ ਪਾਇਆ ਤੇ ਦੱਸਿਆ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦੇ ਕੇ ਅੱਜ ਇਸ ਭਾਰਤ ਵਰਸ਼ ਦੇ ਹਿੰਦੂਆਂ ਅਤੇ ਆਮ ਲੋਕਾਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਦੱਸਿਆ ਕਿ ਉਹਨਾਂ ਨੇ ਸਾਡੇ ਲਈ ਆਪਣਾ ਸਰਬੰਸ ਵਾਰ ਦਿਤਾ। ਇਸ ਦੇਸ਼ ਲਈ ਅੱਜ ਅਸੀਂ ਉਹਨਾਂ ਦੇ ਆਗਮਨ ਪੁਰਬ ਮਨਾ ਰਹੇ ਹਾਂ। ਸਾਨੂੰ ਇਸ ਗੱਲ ਦਾ ਮਾਣ ਹ ਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ।
ਉਸ ਤੋਂ ਬਾਅਦ ਉਹ ਮਨਜੀਤ ਸਿੰਘ ਟੀਟੂ ਕੌਂਸਲਰ ਵਾਰਡ ਨੰਬਰ 50 ਦੇ ਕੌਂਸਲਰ ਵਿਰੋਧੀ ਧਿਰ ਨੇਤਾ ਦੇ ਘਰ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਪਰਿਵਾਰ ਦੇ ਨਾਲ ਸਾਂਝ ਕੀਤੀ ਤੇ ਮਨਜੀਤ ਸਿੰਘ ਟੀਟੂ ਨੂੰ ਆਸ਼ਵਾਸਨ ਦਵਾਇਆ ਕਿ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਰਹੇਗੀ ਜਿਸ ਤਰ੍ਹਾਂ ਤੁਸੀਂ ਹੁਣ ਕੰਮ ਕਰ ਰਹੇ ਹੋ ਪਾਰਟੀ ਲਈ ਇਦਾਂ ਹੀ ਕੰਮ ਕਰਦੇ ਰਹੋ ਤੇ ਪਾਰਟੀ ਤੁਹਾਨੂੰ ਵਧੀਆ ਮਾਨ ਸਨਮਾਨ ਦਿੰਦੀ ਰਹੇਗੀ।ਟੀਟੂ ਜੀ ਨੇ ਵਿਸ਼ਵਾਸ ਦਵਾਇਆ ਕਿ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾ। ਮੈ ਹਮੇਸ਼ਾ ਪਾਰਟੀ ਨਾਲ ਖੜਾ ਹਾ। ਮਨਜੀਤ ਸਿੰਘ ਟੀਟੂ ਨੇ ਜਲੰਧਰ ਦੇ ਸਮਾਰਟ ਸਿੱਟੀ ਘੁਟਾਲੇ ਬਾਰੇ ਵੀ ਮਾਨਯੋਗ ਤਰੁਣ ਚੁੱਗ ਜੀ ਨੂੰ ਜਾਣੂ ਕਰਵਾਇਆ ਕਿ ਜਲੰਧਰ ਸ਼ਹਿਰ ਦੇ ਵਿੱਚੋਂ ਘਟਾਲਾ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਇਹ ਘੋਟਾਲਾ ਜਿੱਥੇ ਕਾਂਗਰਸ ਸਰਕਾਰ ਵੇਲੇ ਹੋਇਆ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਹੋਇਆ ਇਹਦੀ ਜਾਂਚ ਜਲਦੀ ਤੋਂ ਜਲਦੀ ਕਰਾਈ ਜਾਏ ਤਾਂ ਕਿ ਜਿਹੜਾ ਸੈਂਟਰ ਗੌਰਮੈਂਟ ਦਾ ਪੈਸਾ ਪੰਜਾਬ ਚ ਆਇਆ ਸੀ ਉਹ ਇਹਨਾਂ ਲੋਕਾਂ ਕੋਲ ਵਾਪਸ ਪ੍ਰਾਪਤ ਕਰਕੇ ਤੇ ਸਮਾਜ ਦੇ ਕੰਮਾਂ ਤੇ ਲਾਇਆ ਜਾਵੇ।
ਇਸ ਮੌਕੇ ਅਮਿਤ ਤਨੇਜਾ,ਸਾਬਕਾ MLA ਸ਼ੀਤਲ ਅੰਗੂਰਾਲ, ਸਾਬਕਾ MLA ਜਗਮੀਤ ਬਰਾੜ, ਅਭੀ ਲੋਚ, ਰਣਜੀਤ ਸਿੰਘ ਸੰਤ, ਤਰਲੋਚਨ ਸਿੰਘ ਛਾਬੜਾ, ਗੁਰਸ਼ਰਨ ਸਿੰਘ ਛਨੂ, ਅਮਰਪ੍ਰੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ,ਸੁਖਜਿੰਦਰ ਸਿੰਘ ਅਲੱਗ, ਬੀਬੀ ਨਰਿੰਦਰ ਕੌਰ, ਜਸਲੀਨ ਕੌਰ ਅਲੱਗ, ਸਿਮਰਪ੍ਰੀਤ ਕੌਰ ਅਲੱਗ, ਸੁਰਿੰਦਰ ਸ਼ਰਮਾ ਪੱਪੂ, ਮਨੀ ਨਿਹੰਗ, ਜੀਵਨ ਜੋਤੀ ਟੰਡਨ, ਸਨੀ ਧੰਜਲ, ਸੰਜੂ ਅਬਰੋਲ, ਵਰਿੰਦਰ ਕੁਮਾਰ ਰਿੰਪਾ, ਨਰਿੰਦਰ ਨੰਦਾ, ਵੀਪਨ ਆਨੰਦ, ਪ੍ਰਿੰਸ, ਸ਼ਿਵਮ ਟੰਡਨ,ਗੁਲਸ਼ਨ ਬਜਾਜ,ਬਬਲੂ ਆਦਿ ਸ਼ਾਮਿਲ ਸਨ।

Back to top button