ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹਾ ਹੈੱਡ ਕੁਆਰਟਰ ‘ਚ ਭਾਜਪਾ ਦੇ ਇਕ ਨੇਤਾ ਨੇ ਪਤਨੀ ਅਤੇ 2 ਬੱਚਿਆਂ ਸਮੇਤ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਹ ਆਪਣੇ ਦੋਵੇਂ ਪੁੱਤਾਂ ਦੀ ਬੀਮਾਰੀ ਨੂੰ ਲੈ ਕੇ ਪਰੇਸ਼ਾਨ ਸਨ। ਖ਼ੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਨੇ ਫੇਸਬੁੱਕ ‘ਤੇ ਪੋਸਟ ਵੀ ਪਾਈ ਸੀ। ਪੁਲਸ ਸੂਤਰਾਂ ਅਨੁਸਾਰ ਵੀਰਵਾਰ ਸ਼ਾਮ ਭਾਜਪਾ ਨੇਤਾ ਸੰਜੀਵ ਮਿਸ਼ਰਾ ਆਪਣੇ ਘਰ ‘ਤੇ ਪਰਿਵਾਰ ਨਾਲ ਸਨ। ਫੇਸਬੁੱਕ ‘ਤੇ ਪੋਸਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਸਮੇਤ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਇਆ।
ਗੰਭੀਰ ਹਾਲਤ ‘ਚ ਦੋਵੇਂ ਬੱਚਿਆਂ ਅਤੇ ਪਤੀ-ਪਤਨੀ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਜਿੱਥੇ ਪਹਿਲੇ ਦੋਹਾਂ ਪੁੱਤਾਂ ਅਤੇ ਬਾਅਦ ‘ਚ ਸੰਜੀਵ ਮਿਸ਼ਰਾ, ਫਿਰ ਉਨ੍ਹਾਂ ਦੀ ਪਤਨੀ ਨੇ ਦਮ ਤੋੜ ਦਿੱਤਾ। ਸੰਜੀਵ ਮਿਸ਼ਰਾ ਭਾਜਪਾ ਦੇ ਦੁਰਗਾਨਗਰ ਦੇ ਮੰਡਲ ਉੱਪ ਪ੍ਰਧਾਨ ਅਤੇ ਸਾਬਕਾ ਕੌਂਸਲਰ ਸਨ। ਕਲੈਕਟਰ ਉਮਾਸ਼ੰਕਰ ਭਾਰਗਵ ਨੇ ਕਿਹਾ ਕਿ ਸੰਜੀਵ ਮਿਸ਼ਰਾ ਦੇ ਬੱਚਿਆਂ ਨੂੰ ਬੀਮਾਰੀ ਸੀ। ਉਨ੍ਹਾਂ ਨੇ ਸੁਸਾਈਡ ਨੋਟ ‘ਚ ਲਿਖਿਆ ‘ਮੈਂ ਬੱਚਿਆਂ ਨੂੰ ਬਚਾ ਨਹੀਂ ਪਾ ਰਿਹਾ ਹਾਂ, ਮੈਂ ਹੁਣ ਨਹੀਂ ਰਹਿਣਾ ਚਾਹੀਦਾ।” ਫੇਸਬੁੱਕ ‘ਚ ਪਾਈ ਪੋਸਟ ਦੇਖ ਕੇ ਲੋਕਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ।