ਭਾਜਪਾ ਨੇਤਾ ਭੱਟੀ ਨੇ ਸਮੂਹ ਮਜ਼੍ਹਬੀ ਸਿੱਖ ਅਤੇ ਵਾਲਮੀਕੀ ਭਾਈਚਾਰੇ ਨੂੰ ਕੀਤੀ ਅਹਿਮ ਅਪੀਲ
ਅੰਮ੍ਰਿਤਸਰ / ਚਾਹਲ
ਮਜ਼੍ਹਬੀ ਸਿੱਖ ਅਤੇ ਵਾਲਮੀਕੀ 12.5% ਰਾਖਵਾਕਰਨ ਬਚਾਓ ਮੋਰਚਾ ਰਜਿ. ਵੱਲੋ ਭਗਵਾਨ ਵਾਲਮੀਕੀ ਰਾਮ ਤੀਰਥ ਮੰਦਿਰ, ਅੰਮ੍ਰਿਤਸਰ ਵਿਖੇ ਮੋਰਚੇ ਦੀ ਇੱਕ ਮੀਟਿੰਗ ਕੀਤੀ ਗਈ| ਇਸ ਮੀਟਿੰਗ ਵਿੱਚ ਮੌਜੂਦਾ ਅਤੇ ਰਿਟਾਇਰ ਉੱਚ ਪੱਧਰ ਦੇ ਅਧਿਕਾਰੀ ਹਾਜ਼ਰ ਸਨ|
ਇਸ ਮੌਕੇ ਭਾਜਪਾ ਨੇਤਾ ਅਮਨਦੀਪ ਭੱਟੀ ਨੇ ਦਸਿਆ ਕਿ ਮੀਟਿੰਗ ਵਿੱਚ ਜੋ ਮੋਰਚੇ ਦਾ ਮੁੱਖ ਏਜੰਡਾ ਹੈ ਕਿ ਪੰਜਾਬ ਸਰਕਾਰ ਵਿੱਚ ਜੋ ਮਜ਼੍ਹਬੀ ਸਿੱਖ ਅਤੇ ਵਾਲਮੀਕੀ ਦਾ ਸਰਕਾਰੀ ਨੌਕਰੀਆਂ ਵਿੱਚ 12.5% ਰਾਖਵਾਕਰਨ ਹੈ ਉਸ ਨੂੰ ਖਤਮ ਨਾ ਕੀਤਾ ਜਾਵੇ ਕਿਉਂਕਿ ਪਿਛਲੇ ਦਿਨਾ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜੋ ਇਸ ਰਾਖਵਾਕਰਨ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਸਨ ਅਤੇ ਇਹਨਾਂ ਹੁਕਮਾਂ ਨੂੰ ਮਾਣਯੋਗ ਸੁਪਰੀਮ ਕੋਰਟ ਵਿੱਚੋਂ ਸਟੇਅ ਕੀਤਾ ਗਿਆ ਹੈ|
ਹੁਣ ਇਸ ਕੇਸ ਦੀ ਸੁਣਵਾਈ ਦੀ ਮਾਣਗੋਗ ਸੁਪਰੀਮ ਕੋਰਟ ਵਿੱਚ ਸੁਣਵਾਈ ਦੀ ਤਾਰੀਖ ਲੱਗਣ ਵਾਲੀ ਹੈ| ਓਨਾ ਨੇ ਰਾਖਵਾਕਰਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਆਓ ਸਾਰਾ ਮਜ਼੍ਹਬੀ ਸਿੱਖ ਅਤੇ ਵਾਲਮੀਕੀ ਭਾਈਚਾਰੇ ਇਸ ਦਾ ਸਮਰਥਨ ਕਰੀਏ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿੱਅਤ ਕਰੀਏ |ਇਸ ਸਮੇ ਵਡੀ ਗਿਣਤੀ ਵਿਚ ਮਜਬੀ ਅਤੇ ਵਾਲਮੀਕਿ ਭਾਇਚਾਰੇ ਦੇ ਲੋਕ ਹਾਜਰ ਸਨ