ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ BJP ਨੇਤਾ ਅਮਨਦੀਪ ਭੱਟੀ ਦੀ ਅਹਿਮ ਮੀਟਿੰਗ, ਸਿਆਸੀ ਹਲਕਿਆਂ ‘ਚ ਮੱਚੀ ਖ਼ਲਬਲੀ
ਚੰਡੀਗੜ੍ਹ/ ਜੇ ਐਸ ਮਾਨ
ਭਾਰਤੀ ਜਨਤਾ ਪਾਰਟੀ ਦੀ ਭਾਰਤ ਸਰਕਾਰ ਵੱਲੋਂ ਦੇਸ਼ ਭਰ ਚ ਗਰੀਬ ਵਰਗ ਅਤੇ ਐਸਸੀ ਬੀਸੀ ਵਰਗ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਬੀਜੇਪੀ ਦੇ ਮੁੱਖ ਚੰਡੀਗੜ੍ਹ ਦਫਤਰ ਵਿਖੇ ਪੰਜਾਬ ਦੇ ਨੌਜਵਾਨ ਅਤੇ ਜੁਝਾਰੂ ਨੇਤਾ ਕਪਤਾਨ ਅਮਨਦੀਪ ਭੱਟੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ
ਇਸ ਮੌਕੇ ਕੈਪਟਨ ਅਮਨਦੀਪ ਭੱਟੀ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਉਹ ਪੰਜਾਬ ਭਰਦੀ ਹਰ ਪਿੰਡ ਅਤੇ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਗਰੀਬ ਵਰਗ ਨੂੰ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਗਰੀਬ ਵਰਗ ਦੇ ਲੋਕਾਂ ਦਾ ਸੁਨੇਹਾ ਹਰ ਵਿਅਕਤੀ ਤੱਕ ਪਹੁੰਚਾਉਣਗੇ
ਇਹ ਜ਼ਿਕਰਯੋਗ ਹੈ ਕਿ ਕੈਪਟਨ ਅਮਨਦੀਪ ਭੱਟੀ ਬੀਤੇ ਸਮੇਂ ਕੇਂਦਰ ਦੀ ਇੰਟੈਲੀਜੈਂਸੀ ਵਿਭਾਗ ਵਿੱਚ ਬਤੌਰ ਤੌਰ ਤੇ ਡੀ ਐੱਸ ਪੀ ਰਹੇ ਅਤੇ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਲੋਕਾਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੀ