India

ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦਾ ਐਲਾਨ, ਦੇਖੋ ਸੂਚੀ

Bharatiya Janata Party announces candidates for Lok Sabha elections 2024, see list released

ਭਾਰਤੀ ਜਨਤਾ ਪਾਰਟੀ (BJP) ਨੇ ਸ਼ਨੀਵਾਰ (2 ਮਾਰਚ, 2024) ਨੂੰ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉੱਥੇ ਹੀ ਪੀਐਮ ਮੋਦੀ ਵਾਰਾਣਸੀ ਤੋਂ ਚੋਣ ਲੜਨਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਗਾਂਧੀਨਗਰ ਤੋਂ ਚੋਣ ਲੜਨਗੇ। ਇਸ ਦੇ ਨਾਲ ਹੀ ਪਹਿਲੀ ਸੂਚੀ 34 ਕੇਂਦਰੀ ਅਤੇ ਰਾਜ ਮੰਤਰੀਆਂ, ਲੋਕ ਸਭਾ ਸਪੀਕਰ ਅਤੇ 2 ਸਾਬਕਾ ਮੁੱਖ ਮੰਤਰੀਆਂ ਦੇ ਨਾਂ ਸ਼ਾਮਲ ਹਨ। ਹੇਠਾਂ ਪੜ੍ਹੋ ਸਾਰੇ ਉਮੀਦਵਾਰਾਂ ਦੇ ਨਾਂ:-

50 ਸਾਲ ਤੋਂ ਘੱਟ ਉਮਰ ਦੇ 47 ਉਮੀਦਵਾਰ

ਮਹਿਲਾ ਉਮੀਦਵਾਰ 27
ਅਨੁਸੂਚਿਤ ਜਾਤੀ 27
ਅਨੁਸੂਚਿਤ ਕਬੀਲਾ 18
ਪਛੜੀ ਸ਼੍ਰੇਣੀ 57

ਸੂਬਿਆਂ ਦੀ ਸੂਚੀ ਅੱਜ ਜਾਰੀ ਕੀਤੀ ਗਈ

ਉੱਤਰ ਪ੍ਰਦੇਸ਼ 51
ਪੱਛਮੀ ਬੰਗਾਲ 20
ਮੱਧ ਪ੍ਰਦੇਸ਼ 24
ਗੁਜਰਾਤ 15
ਰਾਜਸਥਾਨ 15
ਕੇਰਲ 12
ਤੇਲੰਗਾਨਾ 9
ਅਸਾਮ 11
ਝਾਰਖੰਡ 11
ਛੱਤੀਸਗੜ੍ਹ 11
ਦਿੱਲੀ 5
ਜੰਮੂ ਕਸ਼ਮੀਰ 2
ਉਤਰਾਖੰਡ 3
ਅਰੁਣਾਚਲ 2
ਗੋਆ 1

 

ਉੱਥੇ ਹੀ ਕੋਰਬਾ ਤੋਂ ਸਰੋਜ ਪਾਂਡੇ, ਰਾਜਨੰਦਗਾਓਂ ਤੋਂ ਸੰਤੋਸ਼ ਪਾਂਡੇ, ਰਾਏਪੁਰ ਤੋਂ ਬ੍ਰਿਜਮੋਹਨ ਅਗਰਵਾਲ, ਦਿੱਲੀ ਤੋਂ ਪ੍ਰਵੀਨ ਖੰਡੇਲਵਾਲ, ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾਰੀ, ਪੱਛਮੀ ਦਿੱਲੀ ਤੋਂ ਕੰਵਲਜੀਤ ਸਹਿਰਾਵਤ, ਦੱਖਣੀ ਦਿੱਲੀ ਤੋਂ ਰਾਮਵੀਰ ਸਿੰਘ ਬਿਧੂੜੀ, ਨਵੀਂ ਦਿੱਲੀ ਤੋਂ ਬੰਸਰੀ ਸਵਰਾਜ ਚੋਣ ਲੜ ਰਹੇ ਹਨ।

Back to top button