ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਅਫ਼ਰੀਕੀ ਟੀਮ ਨੂੰ 17-10 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ (Commonwealth Games 2022) ਦੇ ਇਤਿਹਾਸ ਵਿੱਚ ਲਾਅਨ ਬਾਲ ਵਿੱਚ ਭਾਰਤ ਦਾ ਇਹ ਪਹਿਲਾ ਤਗ਼ਮਾ ਹੈ। ਦੇਸ਼ ਨੂੰ ਬਰਮਿੰਘਮ ਵਿੱਚ ਚੌਥਾ ਸੋਨ ਤਗ਼ਮਾ ਮਿਲਿਆ।
ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਇਹ ਕੁੱਲ 10ਵਾਂ ਤਗ਼ਮਾ ਹੈ।
ਇਸ ਵਾਰ ਪਹਿਲੇ ਚਾਰ ਦਿਨ ਭਾਰਤ ਦੇ ਵੇਟਲਿਫਟਰਾਂ ਦਾ ਦਬਦਬਾ ਰਿਹਾ। ਭਾਰਤੀ ਖਿਡਾਰੀਆਂ ਨੇ ਤਿੰਨ ਸੋਨ ਤਗ਼ਮੇ ਸਮੇਤ ਨੌਂ ਵਿੱਚੋਂ ਸੱਤ ਤਗ਼ਮੇ ਜਿੱਤੇ ਸਨ। ਇਨ੍ਹਾਂ ਖੇਡਾਂ ਵਿੱਚ ਭਾਰਤ ਦਾ ਇਹ ਚੌਥਾ ਸੋਨ ਤਗ਼ਮਾ ਹੈ। ਲਵਲੀ ਚੌਬੇ, ਪਿੰਕੀ, ਨਯਨਮੋਨੀ ਸੈਕੀਆ ਅਤੇ ਰੂਪਾ ਰਾਣੀ ਟਿਰਕੀ ਦੀ ਚਾਰ ਖਿਡਾਰੀਆਂ ਦੀ ਟੀਮ ਨੇ ਇਸ ਖੇਡ ਦੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ 16-13 ਨਾਲ ਹਰਾ ਕੇ ਇਤਿਹਾਸ ਰਚਿਆ।
ਵੇਟਲਿਫਟਿੰਗ
ਮੀਰਾਬਾਈ ਚਾਨੂ- ਗੋਲਡ
ਜੇਰੇਮੀ ਲਾਲਰਿਨੁੰਗਾ- ਗੋਲਡ
ਅਚਿੰਤ ਸ਼ਿਵਾਲੀ- ਗੋਲਡ
ਸੰਕੇਤ ਸਰਗਰ- ਚਾਂਦੀ
ਬਿੰਦਿਆਰਾਣੀ ਦੇਵੀ- ਚਾਂਦੀ
ਹਰਜਿੰਦਰ ਕੌਰ- ਕਾਂਸੀ
ਗੁਰੂਰਾਜ ਪੁਜਾਰੀ- ਕਾਂਸੀ
ਜੂਡੋ
ਸੁਸ਼ੀਲਾ ਦੇਵੀ – ਚਾਂਦੀ
ਵਿਜੇ ਕੁਮਾਰ ਯਾਦਵ – ਕਾਂਸੀ
ਲਾਅਨ ਬਾਲ
ਭਾਰਤੀ ਮਹਿਲਾ ਟੀਮ – ਗੋਲਡ
ਲਾਅਨ ਬਾਲ ਦੀ ਖੇਡ ਬਾਰੇ ਖਾਸ ਗੱਲਾਂ: ਲਾਅਨ ਬਾਲ ਇੱਕ ਤਰ੍ਹਾਂ ਨਾਲ ਗੋਲਫ ਵਰਗੀ ਹੈ, ਕਿਉਂਕਿ ਉੱਥੇ ਗੇਂਦ ਨੂੰ ਗੋਲ ਤੱਕ ਪਹੁੰਚਣਾ ਹੁੰਦਾ ਹੈ ਅਤੇ ਇਸ ਗੇਮ ਵਿੱਚ ਵੀ ਕੁਝ ਅਜਿਹਾ ਹੀ ਹੁੰਦਾ ਹੈ।