Punjab

ਭਾਰਤ ਜੋੜੋ ਯਾਤਰਾ ਲਈ ਟ੍ਰੈਫਿਕ ਡਾਇਵਰਸ਼ਨ: ਜਾਣੋ ਕਿਥੋਂ ਕਿਥੇ ਜਾਣਾ ਪਵੇਗਾ

ਭਾਰਤ ਜੋੜੋ ਯਾਤਰਾ ਦੇ ਤੀਜੇ ਦਿਨ ਸੋਮਵਾਰ ਨੂੰ ਰਾਹੁਲ ਗਾਂਧੀ ਵਰਕਰਾਂ ਦੇ ਨਾਲ ਜਲੰਧਰ ਦੇਹਟੀ ਇਲਾਕੇ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਵੱਲ ਰਵਾਨਾ ਹੋਣਗੇ। ਇਸ ਨਾਲ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਦੀ ਹੋਵੇਗੀ ਕਿਉਂਕਿ ਇਹ ਸਫਰ ਜਲੰਧਰ-ਹੁਸ਼ਿਆਰਪੁਰ ਹਾਈਵੇਅ ਤੋਂ ਲਿਆ ਜਾਵੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਦਿਹਾਤੀ ਪੁਲਿਸ ਨੇ ਰੂਟ ਡਾਇਵਰਟ ਪਲਾਨ ਜਾਰੀ ਕੀਤਾ ਹੈ। ਐਸਐਸਪੀ ਸਵਰਨਦੀਪ ਸਿੰਘ ਨੇ ਦੱਸਿਆ ਕਿ 16 ਜਨਵਰੀ ਨੂੰ ਭਾਰਤ ਜੋੜੋ ਯਾਤਰਾ ਸ਼ਹਿਰ ਤੋਂ ਬਾਅਦ ਪਿੰਡਾਂ ਵਿੱਚ ਪ੍ਰਵੇਸ਼ ਕਰੇਗੀ। ਪਠਾਨਕੋਟ ਚੌਕ ਤੋਂ ਪਠਾਨਕੋਟ ਨੂੰ ਜਾਣ ਵਾਲੀ ਸੜਕ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ।

ਪਠਾਨਕੋਟ ਨੂੰ ਜਾਣ ਵਾਲਾ ਰਸਤਾ ਕਰਤਾਰਪੁਰ, ਬਿਆਸ, ਬਟਾਲਾ, ਗੁਰਦਾਸਪੁਰ ਰਾਹੀਂ ਬਣਾਇਆ ਗਿਆ ਹੈ। ਪਠਾਨਕੋਟ ਤੋਂ ਜਲੰਧਰ ਦਾ ਬਦਲਵਾਂ ਰਸਤਾ ਹੁਸ਼ਿਆਰਪੁਰ ਅਤੇ ਫਗਵਾੜਾ ਵਾਇਆ ਦਸੂਹਾ ਅਤੇ ਟਾਂਡਾ ਹੈ। ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਇਵਰਸ਼ਨ ਰੂਟ ਤੋਂ ਇਲਾਵਾ ਕਿਸੇ ਹੋਰ ਰੂਟ ਦੀ ਵਰਤੋਂ ਨਾ ਕਰਨ, ਨਹੀਂ ਤਾਂ ਉਨ੍ਹਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿਹਾਤੀ ਪੁਲੀਸ ਟਰੈਫਿਕ ਅਤੇ ਹੋਰ ਮੁਲਾਜ਼ਮ ਹਰ ਰਸਤੇ ’ਤੇ ਤਿੱਖੀ ਨਜ਼ਰ ਰੱਖਣਗੇ।

ਐਸਪੀ (ਡੀ) ਸਰਬਜੀਤ ਸਿੰਘ ਬਾਹੀਆ ਨੇ ਕਿਹਾ ਕਿ ਲੋਕ ਹਦਾਇਤਾਂ ਅਨੁਸਾਰ ਰੂਟ ਦੀ ਵਰਤੋਂ ਕਰਨ। ਸੜਕ ‘ਤੇ ਵਾਹਨ ਪਾਰਕ ਨਾ ਕਰੋ। ਜੇਕਰ ਕਿਸੇ ਨੂੰ ਸ਼ੱਕ ਹੋਵੇ ਤਾਂ ਤੁਰੰਤ ਸਬੰਧਤ ਨੰਬਰਾਂ ‘ਤੇ ਸੂਚਨਾ ਦਿੱਤੀ ਜਾਵੇ।

Leave a Reply

Your email address will not be published.

Back to top button