
ਚੀਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਚੀਨ ਦੇ ਸੈਂਡੂ ਕਾਉਂਟੀ ਵਿੱਚ ਇਕ ਐਕਸਪ੍ਰੈਸਵੇਅ ਉੱਤੇ ਇਕ ਬੱਸ ਪਲਟ ਗਈ। ਇਸ ਭਿਆਨਕ ਸੜਕ ਹਾਦਸੇ ‘ਚ ਬੱਸ ‘ਚ ਸਵਾਰ 27 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਦੱਸਿਆ ਕਿ ਬੱਸ ‘ਚ 47 ਲੋਕ ਸਵਾਰ ਸਨ।
ਪੁਲਿਸ ਨੇ ਦੱਸਿਆ ਕਿ ਗੁਈਝੂ ਪ੍ਰਾਂਤ ਦੀ ਰਾਜਧਾਨੀ ਗੁਈਯਾਂਗ ਸ਼ਹਿਰ ਦੇ ਦੱਖਣ-ਪੂਰਬ ਸਥਿਤ ਸੈਂਦੂ ਕਾਉਂਟੀ ਵਿੱਚ ਅੱਜ ਇਕ ਬੱਸ ਪਲਟ ਗਈ, ਜਿਸ ਵਿੱਚ ਸਵਾਰ 47 ਲੋਕਾਂ ਵਿੱਚੋਂ 27 ਦੀ ਮੌਤ ਹੋ ਗਈ ਅਤੇ 20 ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।