JalandharPunjab

ਭੋਲੇ ਭਾਲੇ ਲੋਕਾਂ ਅਤੇ ਬੈਂਕਾਂ ਨੂੰ ਗੁੰਮਰਾਹ ਵਾਲੇ 2 ਵਿਅਕਤੀ ਗ੍ਰਿਫਤਾਰ , 2 ਗੱਡੀਆਂ ਅਤੇ 4 ਮੋਟਰਸਾਈਕਲ ਬ੍ਰਾਮਦ

ਜਲੰਧਰ, ਐਚ ਐਸ ਚਾਵਲਾ।

ਡਾ. ਐਸ. ਭੂਪਤੀ IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ IPS,DCP/Inv, ਜੀ ਦੀ ਨਿਗਰਾਨੀ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 2 ਜਲੰਧਰ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਵਾ ਕੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨਾ ਪਾਸੋ 04 ਮੋਟਰਸਾਈਕਲ, 02 ਗੱਡੀਆਂ Swift Zxi+ ਅਤੇ Celerio Vxi+ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 05-01-2022 ਨੂੰ CIA STAFF-1 ਦੀ ਪੁਲਿਸ ਟੀਮ SI ਅਸ਼ੋਕ ਕੁਮਾਰ ਦੀ ਨਿਗਰਾਨੀ ਹੇਠ ਬ੍ਰਾਏ ਗਸ਼ਤ ਦਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਵਰਕਸ਼ਾਪ ਚੋਕ ਜਲੰਧਰ ਮੌਜੂਦ ਸੀ ਕਿ ਮੁਖਬਰ ਖਾਸ ਨੇ ਸੀ.ਆਈ.ਏ.ਸਟਾਫ ਦੀ ਟੀਮ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਦੀਪਕ ਉਰਫ ਸੈਮ ਪੁੱਤਰ ਯੋਗਰਾਜ ਵਾਸੀ 3 ਵਿਵੇਕ ਨਗਰ, ਨੇੜੇ ਰੋਸ਼ਨ ਸਿੰਘ ਦਾ ਭੱਠਾ, ਰਾਮਾਮੰਡੀ, ਜਲੰਧਰ,ਧਰਮਿੰਦਰ ਪੁੱਤਰ ਗੰਗਾ ਸਾਗਰ ਵਾਸੀ R-121, ਮੁਹੱਲਾ ਅਮਰੀਕ ਨਗਰ ਜਲੰਧਰ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਜੋ ਲੋਨ ਕਰਵਾਉਣ ਦਾ ਕੰਮ ਕਰਦੇ ਹਨ ਤੇ ਇੱਕ ਜੁੱਟ ਹਮਸਲਾਹ ਹੈ ਕਿ ਭੋਲੇ ਭਾਲੇ ਲੋਕਾਂ ਨੂੰ ਅਤੇ ਬੈਂਕਾਂ ਨੂੰ ਗੁੰਮਰਾਹ ਕਰਕੇ ਧੋਖਾ ਦੇਣ ਦੀ ਨਿਯਤ ਨਾਲ ਜਾਅਲੀ ਦਸਤਾਵੇਜ ਦੇ ਕੇ ਲੋਨ ਤਿਆਰ ਕਰਵਾ ਕਿ ਵੱਖ-ਵੱਖ ਕੰਪਨੀਆ ਨੂੰ ਥੋੜੀ ਡਾਊਨ ਪੋਮੈਂਟ ਕਰਕੇ ਉਹਨਾ ਪਾਸੋ ਮੋਟਰਸਾਈਕਲਾ,ਐਕਟਿਵਾ ਅਤੇ ਕਾਰਾਂ ਕਢਵਾਉਦੇ ਹਨ ਅਤੇ ਆਪਨੇ ਸਾਥੀਆ ਨੂੰ ਫਾਇਦਾ ਪਹੁੰਚਾਉਣ ਲਈ ਘੱਟ ਰੇਟ ਤੇ ਵੇਚ ਦਿੰਦੇ ਹਨ, ਭੋਲੇ ਭਾਲੇ ਲੋਕਾ ਲਈ ਧੋਖਾਧੜੀ ਨਾਲ ਗੱਡੀਆ ਮੋਟਰਸਾਈਕਲਾ,ਐਕਟਿਵਾ ਅਤੇ ਕਾਰਾਂ ਦਾ ਲੋਨ ਕਰਵਾ ਕਿ ਕੰਪਨੀ ਤੋਂ ਕਢਵਾ ਕਿ ਡਿਲਵਰੀ ਦੇਣ ਵਕਤ ਚੋਰੀ ਕਰਕੇ ਵੀ ਲੈ ਜਾਂਦੇ ਹਨ।ਮੌਸਮੀ ਦੀਪਕ ਉਰਫ ਸੈਮ ਪੁੱਤਰ ਯੋਗਰਾਜ ਵਾਸੀ 3 ਵਿਵੇਕ ਨਗਰ, ਨੇੜੇ ਰੋਸ਼ਨ ਸਿੰਘ ਦਾ ਭੱਠਾ, ਰਾਮਾਮੰਡੀ, ਜਲੰਧਰ,ਧਰਮਿੰਦਰ ਪੁੱਤਰ ਗੰਗਾ ਸਾਗਰ ਵਾਸੀ R-121, ਮੁਹੱਲਾ ਅਮਰੀਕ ਨਗਰ ਜਲੰਧਰ ਦੋਨੋਂ ਇਸ ਵਕਤ ਬਲਟਨ ਪਾਰਕ ਦੇ ਬਾਹਰ ਗੇਟ ਪਾਸ ਚੋਰੀ ਦੀਆ ਗੱਡੀਆ 02 ਕਾਰਾ ਬਿਨਾ ਨੰਬਰੀ ਮਾਰਕਾ Maruti Swift And Celerio ਰੰਗ ਚਿੱਟਾ ਸਮੇਤ ਖੜੇ ਹਨ। ਜਿਸ ਤੇ ਸੀ.ਆਈ.ਏ.ਸਟਾਫ ਦੀ ਟੀਮ ਨੇ ਮੋਕਾ ਪਰ ਰੇਡ ਕਰਕੇ 02 ਗੱਡੀਆ ਬ੍ਰਾਮਦ ਕੀਤੀਆਂ। ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 2 ਜਲੰਧਰ ਵਿਖੇ ਮੁੱਕਦਮਾ ਨੰਬਰ 03 ਮਿਤੀ 05-01-2023 U/s 379,419,465,467,468,471,120-B,411 IPC ਦਰਜ ਰਜਿਸਟਰ ਕਰਕੇ ਹੇਠ ਲਿਖੇ ਦੋਸ਼ੀਆਂ ਨੂੰ ਮੁਕੱਦਮਾ ਵਿੱਚ ਮਿਤੀ 05-01-2022 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਰਾਨੇ ਪੁਲਿਸ ਰਿਮਾਂਡ ਉਨਾ ਪਾਸੋਂ ਰਿਕਵਰੀ ਕੀਤੀ ਗਈ।

ਉਕਤ ਦੋਸ਼ੀਆਨ ਪੁਲੀਸ ਰਿਮਾਂਡ ਤੇ ਹੈ ਇੰਨਾ ਦੇ ਨਾਲ ਦੇ ਸਾਥੀਆ ਬਾਰੇ ਪੁੱਛਗਿਛ ਕਰਕੇ ਜਲਦ ਤੋ ਜਲਦ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਜਿੰਨਾ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Leave a Reply

Your email address will not be published.

Back to top button