PoliticsPunjab

ਭੜਕਾਊ ਪੋਸਟਾਂ ਪਾਉਣ ਵਾਲੇ ਹਿੰਦੂ ਸੰਗਠਨਾਂ ਦੇ 4 ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ

FIR registered against 4 people from Hindu organizations for posting provocative posts

 ਲੁਧਿਆਣਾ ‘ਚ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਹਿੰਦੂ ਸੰਗਠਨਾਂ ਦੇ 4 ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਇਨ੍ਹਾਂ ਚਾਰਾਂ ‘ਤੇ ਫੇਸਬੁੱਕ ਰਾਹੀਂ ਲਗਾਤਾਰ ਭੜਕਾਊ ਪੋਸਟਾਂ ਸ਼ੇਅਰ ਕਰਨ ਦਾ ਦੋਸ਼ ਹੈ। ਜਿਸ ਕਰਕੇ ਭਾਰਤ ਦੀ ਏਕਤਾ ਖਤਰੇ ਵਿੱਚ ਹੈ। ਉਨ੍ਹਾਂ ਦੀ ਸਪੀਚ ਨਾਲ ਵੱਖ-ਵੱਖ ਧਰਮਾਂ ਵਿਚਾਲੇ ਦੁਸ਼ਮਣੀ ਪੈਦਾ ਹੋ ਸਕਦੀ ਹੈ। ਫਿਲਹਾਲ ਪੁਲਿਸ ਨੇ ਚਾਰਾਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਥਾਣਾ ਹੈਬੋਵਾਲ ਦੀ ਪੁਲਿਸ ਨੇ ਹਿੰਦੂ ਸੰਗਠਨ ਮੁਹੱਲਾ ਸਟਾਰ ਸਿਟੀ ਦੇ ਮੁਖੀ ਰੋਹਿਤ ਵਾਸੀ ਫਾਟਕ ਖਿਲਾਫ ਧਾਰਾ 152,196,353 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬੀ.ਐੱਨ.ਐੱਸ. ਸਾਹਨੀ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਹੇਟ ਸਪੀਚ ਦੇਣ ਦਾ ਦੋਸ਼ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਸੋਸ਼ਲ ਮੀਡੀਆ ਸੈੱਲ ਦੀ ਜਾਂਚ ਦੌਰਾਨ ਹਿੰਦੂ ਸਿੱਖ ਜਾਗ੍ਰਿਤੀ ਸੈਨਾ ਦੇ ਮੁਖੀ ਅਤੇ ਹਿੰਦੂ ਨਿਆ ਪੀਠ ਸੰਸਥਾ ਦੇ ਮੈਂਬਰ ਪ੍ਰਵੀਨ ਡੰਗ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।

ਡੰਗ ‘ਤੇ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਭੜਕਾਊ ਭਾਸ਼ਣ ਦੇਣ ਅਤੇ ਝੂਠੇ ਬਿਆਨ ਦੇਣ ਦਾ ਵੀ ਦੋਸ਼ ਹੈ। ਪੁਲੀਸ ਨੇ ਡੰਗ ਖ਼ਿਲਾਫ਼ 196(1),353(2) ਬੀ.ਐਨ.ਐਸ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਸ਼ਿਵ ਸੈਨਾ ਦੇ ਪ੍ਰਮੁੱਖ ਆਗੂ ਚੰਦਰਕਾਂਤ ਚੱਢਾ ਖ਼ਿਲਾਫ਼ ਨਫ਼ਰਤ ਭਰਿਆ ਭਾਸ਼ਣ ਦੇਣ ਦੇ ਦੋਸ਼ ਹੇਠ ਕਾਰਵਾਈ ਵੀ ਕੀਤੀ ਹੈ। ਪੁਲਿਸ ਨੇ ਚੱਢਾ ਖ਼ਿਲਾਫ਼ ਧਾਰਾ 196 (1), 353 (2), ਬੀ.ਐਨ.ਐਸ. ਤਹਿਤ ਮਾਮਲਾ ਦਰਜ ਕੀਤਾ ਹੈ।

ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਮੈਂਬਰ ਭਾਨੂ ਪ੍ਰਤਾਪ ਖ਼ਿਲਾਫ਼ ਵੀ ਨਫ਼ਰਤ ਭਰੇ ਭਾਸ਼ਣ ਦਾ ਕੇਸ ਦਰਜ ਕੀਤਾ ਹੈ। ਭਾਨੂ ‘ਤੇ ਫੇਸਬੁੱਕ ਰਾਹੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ। ਪੁਲਿਸ ਨੇ ਭਾਨੂ ਪ੍ਰਤਾਪ ਖ਼ਿਲਾਫ਼ ਧਾਰਾ 196(2),353(2) ਬੀਐਨਐਸ ਤਹਿਤ ਕੇਸ ਦਰਜ ਕਰ ਲਿਆ ਹੈ।

Back to top button