India

ਮਨਜਿੰਦਰ ਸਿਰਸਾ ਖਿਲਾਫ 10,000 ਕਰੋੜ ਰੁਪਏ ਮਾਮਲੇ ਦੀ ਵਾਇਰਲ ਵੀਡੀਓ ਨੇ ਵਧਾਈ ਕਈ ਨੇਤਾਵਾਂ ਦੀ ਚਿੰਤਾਂ

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਬੇਟੇ ਦੀ ਵੀਡੀਓ ਨੂੰ ਲੈ ਕੇ ਮੱਧ ਪ੍ਰਦੇਸ਼ ‘ਚ ਭਾਜਪਾ ਬੇਚੈਨ ਹੈ। ਵੀਡੀਓ ਨੇ ਮੱਧ ਪ੍ਰਦੇਸ਼ ਦੀ ਰਾਜਨੀਤੀ ਵਿੱਚ ਤੂਫ਼ਾਨ ਮਚਾ ਦਿੱਤਾ ਹੈ, ਕਿਉਂਕਿ ਬਹੁਤ ਜਲਦ ਉੱਥੇ ਚੋਣਾਂ ਹੋਣੀਆਂ ਨੇ ਪਾਰਟੀ ਦੇ ਨਾਲ-ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਪੂਰੇ ਘਟਨਾਕ੍ਰਮ ‘ਚ ਚੁੱਪ ਧਾਰ ਰੱਖੀ ਹੈ। ਨਰਿੰਦਰ ਸਿੰਘ ਤੋਮਰ ਦੇ ਬੇਟੇ ਦਾ ਇੱਕ ਬਾਹਰੀ ਕਾਰੋਬਾਰੀ ਨਾਲ ਗੱਲਬਾਤ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਪਹਿਲੇ ਵੀਡੀਓ ‘ਚ 100 ਕਰੋੜ ਅਤੇ ਦੂਜੇ ‘ਚ 500 ਕਰੋੜ ਰੁਪਏ ਦੀ ਗੱਲ ਹੋਈ। ਹੁਣ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਨਵੀਂ ਵੀਡੀਓ ਵਿੱਚ ਇੱਕ ਵਿਅਕਤੀ ਸਪਸ਼ਟੀਕਰਨ ਦੇ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਨਰਿੰਦਰ ਸਿੰਘ ਤੋਮਰ ਦਾ ਬੇਟਾ ਪੁਰਾਣੀ ਵੀਡੀਓ ਵਿੱਚ ਮੇਰੇ ਨਾਲ ਹੀ ਗੱਲ ਕਰ ਰਿਹਾ ਹੈ। ਉਹ ਆਪਣੇ ਆਪ ਨੂੰ ਕੈਨੇਡਾ ਦਾ ਇੱਕ ਕਾਰੋਬਾਰੀ ਦੱਸ ਰਿਹਾ ਹੈ। ਉਹ ਇਹ ਵੀ ਕਹਿ ਰਿਹਾ ਹੈ ਕਿ ਸੌਦਾ 100 ਕਰੋੜ, 500 ਕਰੋੜ ਰੁਪਏ ਦਾ ਨਹੀਂ ਸਗੋਂ 10,000 ਕਰੋੜ ਰੁਪਏ ਦਾ ਹੈ।

ਸਾਹਮਣੇ ਆਈ ਤੀਸਰੇ ਵੀਡੀਓ ਨੇ ਮੱਧ ਪ੍ਰਦੇਸ਼ ਦੀ ਰਾਜਨੀਤੀ ਵਿੱਚ ਤੂਫ਼ਾਨ ਮਚਾ ਦਿੱਤਾ ਹੈ, ਕਿਉਂਕਿ ਬਹੁਤ ਜਲਦ ਉੱਥੇ ਚੋਣਾਂ ਹੋਣੀਆਂ ਨੇ, ਅਤੇ ਨਰਿੰਦਰ ਸਿੰਘ ਤੋਮਰ ਸੂਬੇ ਦੇ ਮੋਰੀਨਾ ਇਲਾਕੇ ਤੋਂ ਜਿੱਤ ਹਾਸਿਲ ਕਰ ਲੋਕ ਸਭਾ ਪਹੁੰਚੇ ਹਨ। ਇਸ ਦੇ ਨਾਲ ਹੀ ਪਾਰਟੀ ਨੇ ਵੀ ਚੁੱਪ ਧਾਰੀ ਹੋਈ ਹੈ। ਨਰਿੰਦਰ ਸਿੰਘ ਤੋਮਰ ਮੋਦੀ ਸਰਕਾਰ ਵਿੱਚ ਇੱਕ ਸ਼ਕਤੀਸ਼ਾਲੀ ਨੇਤਾ ਹਨ। ਲੈਣ-ਦੇਣ ਦਾ ਵੀਡੀਓ ਉਨ੍ਹਾਂ ਦੇ ਵੱਡੇ ਪੁੱਤਰ ਦੇਵੇਂਦਰ ਸਿੰਘ ਤੋਮਰ ਦਾ ਦੱਸਿਆ ਜਾ ਰਿਹਾ ਹੈ। ਦੂਜਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਉਹ ਮੀਡੀਆ ਤੋਂ ਮੂੰਹ ਫੇਰਦੇ ਨਜ਼ਰ ਆਉਂਦੇ ਹਨ।

ਦਰਅਸਲ ਵਾਇਰਲ ਵੀਡੀਓ ‘ਚ ਨਰਿੰਦਰ ਸਿੰਘ ਤੋਮਰ ਦਾ ਬੇਟਾ ਜਿਸ ਵਿਅਕਤੀ ਨਾਲ ਗੱਲ ਕਰ ਰਿਹਾ ਹੈ, ਉਸ ਨੇ ਆਪਣਾ ਨਾਂ ਜਗਮਨਦੀਪ ਸਿੰਘ ਦੱਸਿਆ ਹੈ। ਉਹ ਕਹਿ ਰਿਹੈ, “ਮੈਂ ਕੈਨੇਡਾ ਦਾ ਕਾਰੋਬਾਰੀ ਹਾਂ।” ਉਹ ਕਹਿ ਰਿਹਾ ਹੈ, “ਦੋ-ਤਿੰਨ ਦਿਨਾਂ ਤੋਂ ਮੇਰੀ ਇੱਕ ਵੀਡੀਓ ਫੇਸਬੁੱਕ ‘ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਨਰਿੰਦਰ ਸਿੰਘ ਤੋਮਰ ਦੇ ਪੁੱਤਰ ਦੇਵੇਂਦਰ ਸਿੰਘ ਤੋਮਰ ਦਾ ਹੈ। ਦੂਜੀ ਆਵਾਜ਼ ਮੇਰੀ ਹੈ। ਮੈਂ ਇਸ ਵਿੱਚ ਨਹੀਂ ਜਾਵਾਂਗਾ ਕਿ ਇਹ ਵੀਡੀਓ ਕਿਵੇਂ ਬਣਾਈ ਗਈ ਸੀ। ਇਹ ਵੀਡੀਓ ਮੇਰੇ ਫਾਰਮ ਹਾਊਸ ‘ਤੇ ਬਣਾਈ ਗਈ ਹੈ, ਮੈਂ ਕਮਰੇ ਦੀ ਵੀਡੀਓ ਵੀ ਸ਼ੂਟ ਕਰਕੇ ਪੋਸਟ ਕਰਾਂਗਾ। ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਵਾਇਰਲ ਵੀਡੀਓ ਅਸਲੀ ਹਨ।”

ਜਗਮਨਦੀਪ ਸਿੰਘ ਨੇ ਦਾਅਵਾ ਕਰਦਿਆਂ ਕਿਹਾ, “ਇੱਕ ਮਾਈਨਿੰਗ ਕੰਪਨੀ ਤੋਂ ਪੈਸੇ ਟਰਾਂਸਫਰ ਕੀਤੇ ਗਏ ਹਨ।” ਵਿਅਕਤੀ ਕਹਿ ਰਿਹਾ, “ਮੇਰੀ ਦੋਸਤੀ 2018 ਵਿੱਚ ਪ੍ਰਬਲ ਸਿੰਘ ਤੋਮਰ ਨਾਲ ਹੋਈ ਸੀ। ਮੈਂ ਤਾਲਾਬੰਦੀ ਦੌਰਾਨ ਮਾਰਚ 2020 ਵਿੱਚ ਉਸ ਨੂੰ ਮਿਲਣ ਗਿਆ ਸੀ। ਮੈਂ ਉਸ ਸਮੇਂ ਭਾਰਤ ਵਿੱਚ ਸੀ।” ਜਗਮਨਦੀਪ ਸਿੰਘ ਨੇ ਕਿਹਾ, “ਮੈਂ ਬਲਿਊਬੈਰੀ, ਗਾਂਜਾ ਅਤੇ ਭੰਗ ਦੀ ਖੇਤੀ ਕਰਦਾ ਹਾਂ।” ਉਸਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਭੰਗ ਅਤੇ ਗਾਂਜਾ ਦੇ ਪ੍ਰੋਜੈਕਟਾਂ ਵਿੱਚ ਵੀ ਨਿਵੇਸ਼ ਕਰਨਾ ਪਿਆ ਸੀ।

 


ਇਸ ਦੇ ਨਾਲ ਹੀ ਉਕਤ ਵਿਅਕਤੀ ਨੇ ਮੰਤਰੀ ਦੇ ਬੇਟੇ ਬਾਰੇ ਦਾਅਵਾ ਕਰਦਿਆਂ ਕਿਹਾ, “ਅਸੀਂ ਹੋਰ ਦੋਸਤ ਬਣ ਗਏ, ਮੇਰੇ ਕੋਲ ਉਸ ਲੈਣ-ਦੇਣ ਵਿੱਚ ਦੱਸੇ ਗਏ ਸਾਰੇ ਨਾਵਾਂ ਦੇ ਸਬੂਤ ਹਨ।” ਉਸਨੇ ਆਪਣਾ ਵਟਸਐਪ ਨੰਬਰ ਵੀ ਦਿੱਤਾ ਹੈ।

ਜਗਮਨਦੀਪ ਸਿੰਘ ਦਾ ਕਹਿਣਾ, “ਮੈਂ ਇਹ ਨਹੀਂ ਦੱਸਾਂਗਾ ਕਿ ਇਹ ਵੀਡੀਓ ਕਿਸ ਨੇ ਰਿਕਾਰਡ ਕੀਤੀ ਹੈ। ਉਸਨੇ ਇਹ ਵੀ ਕਿਹਾ,  “ਮੇਰੇ ਦਾਦਾ ਜੀ ਵੀ ਮਹਾਨ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਨੇ ਅਕਾਲੀ ਦਲ ਦੀ ਨੀਂਹ ਰੱਖੀ ਸੀ। ਮੇਰੇ ਪਿਤਾ ਰਾਜਨੀਤੀ ਤੋਂ ਦੂਰ ਰਹੇ। ਮੈਂ ਇਸ ਤੋਂ ਦੂਰ ਰਿਹਾ ਹਾਂ।” ਵੀਡੀਓ ਵਿੱਚ ਵਿਅਕਤੀ ਨੂੰ ਨਰਿੰਦਰ ਸਿੰਘ ਤੋਮਰ ਦੇ ਛੋਟੇ ਪੁੱਤਰ ਪ੍ਰਬਲ ਸਿੰਘ ਤੋਮਰ ਨਾਲ ਵੀ ਗੱਲਬਾਤ ਕਰਦੇ ਦਿਖਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵਿਅਕਤੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਵੀ ਲੈ ਰਿਹਾ ਹੈ। ਜਿਨ੍ਹਾਂ ਨੂੰ ਨਕਦੀ ਦਿੱਤੀ ਗਈ, ਉਹ ਉਸ ਵੇਲੇ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਸਨ।

ਵਾਇਰਲ ਵੀਡੀਓ ‘ਚ ਜਗਮਨਦੀਪ ਸਿੰਘ ਬੈਂਕਾਂ ਤੋਂ ਹੋਏ ਲੈਣ-ਦੇਣ ਦੇ ਕੁਝ ਦਸਤਾਵੇਜ਼ ਦਿਖਾ ਰਿਹਾ ਹੈ। ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਇਹ ਤੋਮਰ ਦੀ ਵਟਸਐਪ ਆਈ.ਡੀ. ਹੈ, ਉਸਦੀ ਮੰਤਰੀ ਦੇ ਬੇਟੇ ਨਾਲ ਗੱਲਬਾਤ ਹੋਈ ਸੀ। ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਮਨਜਿੰਦਰ ਸਿੰਘ ਸਿਰਸਾ ਸੀ ਜੋ ਆਪਣੇ ਸਮੇਂ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ। ਜਿਨ੍ਹਾਂ ਨੂੰ ਨਕਦੀ ਦਿੱਤੀ ਗਈ ਕਿਉਂਕਿ ਬੈਂਕ ਵਿੱਚ ਗੁਰਦੁਆਰੇ ਦੇ ਪੈਸਿਆਂ ਦਾ ਕੋਈ ਰਿਕਾਰਡ ਨਹੀਂ ਹੁੰਦਾ। ਇੱਕ ਦਸਤਾਵੇਜ਼ ਦਿਖਾਉਂਦੇ ਹੋਏ ਉਸਨੇ ਦੱਸਿਆ ਕਿ ਇਹ ਪੈਸਾ ਮਨਜਿੰਦਰ ਸਿੰਘ ਸਿਰਸਾ ਨੇ ਮੰਤਰੀ ਦੇ ਪੁੱਤਰ ਨੂੰ ਦਿੱਤਾ ਸੀ ਅਤੇ ਇਹ 500 ਕਰੋੜ ਰੁਪਏ ਦੀ ਗੱਲ ਨਹੀਂ ਹੈ, ਕੁੱਲ 10,000 ਕਰੋੜ ਰੁਪਏ ਦਾ ਮਾਮਲਾ ਹੈ।

ਭਾਜਪਾ ਆਗੂ ਮਜਿੰਦਰ ਸਿੰਘ ਸਿਰਸਾ ਨੇ ਵੀ ਇਸਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ, “ਵਾਇਰਲ ਵੀਡੀਓ ਵਿੱਚ ਕੀਤੇ ਗਏ ਗੈਰ-ਪ੍ਰਮਾਣਿਤ ਦਾਅਵਿਆਂ ਨੂੰ ਪ੍ਰਸਾਰਿਤ ਕਰਨ ਵਾਲੇ ਸਾਰੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ DSGMC ਦਾ ਸਾਲਾਨਾ ਬਜਟ ਲਗਭਗ ₹130 ਕਰੋੜ ਹੈ ਅਤੇ ਇਹ ਵੀਡੀਓ 10,000 ਕਰੋੜ ਟ੍ਰਾਂਸਫਰ ਦੀ ਗੱਲ ਕਰਦਾ ਹੈ। ਵੀਡੀਓ ਨਕਲੀ ਹੈ

Leave a Reply

Your email address will not be published.

Back to top button