
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਬਾਰੇ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਸਿੰਗਰ ਨੇ ਆਪਣੀ ਮੰਗੇਤਰ ਪਲਕ ਨਾਲ ਵਿਆਹ ਕਰਵਾ (Karan Aujla Wedding) ਲਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ (Karan Aujla) ਕਰਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕਰਨ ਨੇ 2 ਫਰਵਰੀ ਨੂੰ ਆਪਣੀ ਪ੍ਰੇਮਿਕਾ ਪਲਕ ਨਾਲ ਵਿਆਹ ਕੀਤਾ ਸੀ।
ਇਹਨਾਂ ਤਸਵੀਰਾਂ ਵਿੱਚ ਕਰਨ ਔਜਲਾ ਨੇ ਸ਼ੇਰਵਾਨੀ ਅਤੇ ਪੱਗ ਪਾਈ ਹੋਈ ਹੈ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੇ ਹਨ ਅਤੇ ਦੂਜੇ ਪਾਸੇ ਪਲਕ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਿਸ ‘ਚ (Karan Aujla Wedding)ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਤਸਵੀਰਾਂ ਵੀ ਪੂਰੇ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਪੰਜਾਬੀ ਇੰਡਸਟਰੀ ਦੇ ਸਾਰੇ ਪ੍ਰਸ਼ੰਸਕ ਅਤੇ ਸਿਤਾਰੇ ਕਮੈਂਟਸ ‘ਚ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ।