Jalandhar

ਮਹਾਨ ਤਪਸਵੀ, ਸੱਚਖੰਡ ਵਾਸੀ ਸੰਤ ਬਾਬਾ ਉਕਾਰ ਨਾਥ ਜੀ ਦੀ 38ਵੀ ਸਲਾਨਾ ਬਰਸੀ ਸਮਾਰੋਹ 30 ਮਈ ‘ਨੂੰ

The 38th annual death anniversary of the great ascetic, Sachkhand resident Sant Baba Ukar Nath Ji will be celebrated on May 30.

ਜਲੰਧਰ / ਚਾਹਲ
ਮਹਾਨ ਤਪਸਵੀ ਸੇਵਾ ਦੇ ਪੁੰਜ ਸੱਚਖੰਡ ਵਾਸੀ 108 ਸੰਤ ਬਾਬਾ ਉਕਾਰ ਨਾਥ ਜੀ ਦੀ 38ਵੀ ਸਲਾਨਾ ਬਰਸੀ 30 ਮਈ ਨੂੰ ਡੇਰਾ ਸੰਤ ਬਾਬਾ ਓੰਕਾਰ ਨਾਥ ਕਾਲਾ ਬਾਹੀਆਂ ਵਿਖੇ ਸਮੂਹ ਗ੍ਰਾਮ ਪੰਚਾਇਤ , ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਮਨਾਈ ਜਾਵੇਗੀ! ਇਸ ਮੌਕੇ ਦੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੈਂਬਰ ਪੰਚਾਇਤ ਸ੍ਰੀ ਹੁਸਨ ਲਾਲ ਜੀ ਨੇ ਦੱਸਿਆ ਕਿ 25 ਮਈ ਨੂੰ ਕਬੱਡੀ ਟੂਰਨਾਮੈਂਟ ਆਰੰਭ ਕੀਤਾ ਜਾਵੇਗਾ ਜਿਸ ਵਿੱਚ ਓਪਨ 70 ਕਿਲੋ 60 ਕਿਲੋ 50 ਕਿਲੋ ਕਲੱਬਾਂ ਦੇ ਮੈਚ ਕਰਵਾਏ ਜਾਣਗੇ! ਅਤੇ 27 ਮਈ ਨੂੰ ਫਾਈਨਲ ਮੁਕਾਬਲੇ ਹੋਣਗੇ ਅਤੇ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ! ਓਪਨ ਕਲੱਬ ਦੇ ਵਿੱਚ ਜੇਤੂ ਟੀਮ ਨੂੰ 151000 ਅਤੇ ਉਪ ਜੇਤੂ ਨੂੰ 101000 ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ!

ਹੁਸਨ ਲਾਲ ਜੀ ਨੇ ਦੱਸਿਆ ਕਿ 30 ਮਈ ਨੂੰ ਪਖੰਡ ਪਾਠਾਂ ਦੀਆਂ ਲੜੀਆਂ ਦੇ ਭੋਗ ਪਾਉਣ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ! ਜਿਸ ਵਿੱਚ ਬਾਬਾ ਜੀਵਾ ਸਿੰਘ ਮੁੱਖ ਸੰਚਾਲਕ ਗੁਰਦੁਆਰਾ ਬਾਬੇ ਸ਼ਹੀਦਾ ਸਰਮੱਸਤਪੁਰ ਦਮਦਮੀ ਟਕਸਾਲ ਵਾਲੇ, ਭਾਈ ਮਨਜੀਤ ਸਿੰਘ ਕਥਾ ਵਾਚਕ ਧਰਮ ਪ੍ਰਚਾਰ ਕਮੇਟੀ ਢਾਡੀ ਜਥਾ ਮਨਵੀਰ ਸਿੰਘ ਬੀਏ ਅਤੇ ਭਾਈ ਸਤਪਾਲ ਸਿੰਘ ਤਾਜ ਗੁਰਬਾਣੀ ਦੇ ਪ੍ਰਵਚਨਾ, ਕਥਾ ਕੀਰਤਨ ਅਤੇ ਗੁਰੂ ਇਤਿਹਾਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਤੇ ਅਟੁੱਟ ਲੰਗਰ ਸੰਗਤਾਂ ਨੂੰ ਵਰਤਾਏ ਜਾਣਗੇ! ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਠੰਡੇ ਮਿੱਠੇ ਜਲ, ਕੋਲਡ ਡਰਿੰਕਸ, ਠੰਡੀ ਮਿੱਠੀ ਲੱਸੀ, ਦੁੱਧ, ਜਲ ਜੀਰਾ, ਕੁਲਫੀਆਂ ਅਤੇ ਫਲ ਫਰੂਟ ਦੇ ਅਤੁੱਟ ਲੰਗਰ ਵਰਤਾਏ ਜਾਣਗੇ!

Back to top button