
ਫ਼ਿਰੋਜ਼ਪੁਰ ‘ਚ ਫੌਜ ਦੇ ਮੇਜਰ ‘ਤੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੋਲਡਨ ਐਰੋ ਦੀ ਡਵੀਜ਼ਨ ਨੰਬਰ 7 ‘ਚ ਤਾਇਨਾਤ ਮਹਿਲਾ ਸਿਪਾਹੀ ਨੇ ਵਿਆਹ ਦੇ ਬਹਾਨੇ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਦੇ ਹੁਕਮਾਂ ‘ਤੇ ਥਾਣਾ ਸਦਰ ਫ਼ਿਰੋਜ਼ਪੁਰ ਛਾਉਣੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੇਜਰ ਦੀ ਪੋਸਟਿੰਗ ਗੁਜਰਾਤ ਦੇ ਭੁਜ ਇਲਾਕੇ ‘ਚ ਹੈ। ਮੇਜਰ ‘ਤੇ ਫਿਰੋਜ਼ਪੁਰ ‘ਚ ਤਾਇਨਾਤੀ ਦੌਰਾਨ ਸਬੰਧ ਬਣਾਉਣ ਦਾ ਦੋਸ਼ ਹੈ। ਮੇਜਰ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
ਨੋਟ: ਪੰਜਾਬੀ/ਹਿੰਦੀ /ਅੰਗਰੇਜ਼ੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ G INDIA NEWS ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਵੈਬ-ਸਾਇਟ www.glimeindianews.in, ਫੇਸਬੁੱਕ G INDIA NEWS TV, ਟਵਿੱਟਰ G INDIA NEWS TV, ਯੂ -ਟਿਊਬ GINDIANEWS, ਵੱਟਸਐਪ ਗਰੁੱਪ’ਸ GINDIANEWS ‘ਤੇ ਵੀ ਫੋਲੋ ਕਰ ਸਕਦੇ ਹੋ।