IndiaPunjab

ਮਾਮਲਾ ਬੈਂਕ ਲਾਕਰ ਚੋਰੀ ਦਾ, ਸੁਪਰੀਮ ਕੋਰਟ ਵਲੋਂ ਸਟੇਟ ਬੈਂਕ ਆਫ ਇੰਡੀਆ ਨੂੰ 30 ਲੱਖ ਮੁਆਵਜ਼ਾ ਭਰਨ ਦਾ ਹੁਕਮ

80 ਸਾਲ ਦੀ ਉਮਰ ਵਿਚ ਇਕ ਵਿਅਕਤੀ ਦੀ ਸਾਰੀ ਉਮਰ ਦੀ ਕਮਾਈ ਚੋਰੀ ਹੋ ਗਈ। ਚੋਰੀ ਵੀ ਘਰ ਤੋਂ ਨਹੀਂ ਬੈਂਕ ਦੇ ਲਾਕਰ ਤੋਂ ਹੋਈ। ਬਜ਼ੁਰਗ ਨੇ ਆਪਣੀ ਸੰਪਤੀ ਬੈਂਕ ਵਿਚ ਜਮ੍ਹਾ ਕਰਵਾਈ ਹੋਈ ਸੀ। ਸੁਪਰੀਮ ਕੋਰਟ ਨੇ ਬੈਂਕ ਨੂੰ ਹੁਕਮ ਦਿੱਤਾ ਹੈ ਕਿ ਬਜ਼ੁਰਗ ਨੂੰ ਦੋ ਮਹੀਨੇ ਦੇ ਅੰਦਰ 30 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਜਸਟਿਸ ਸੂਰਯਕਾਂਤ ਤੇ ਜਸਟਿਸ ਏਐੱਸ ਓਕਾ ਦੀ ਬੈਂਚ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਚਲੀ ਗਈ। ਨਾ ਸਿਰਫ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਇਆ ਸਗੋਂ ਮਾਨਸਿਕ ਕਸ਼ਟ ਵੀ ਝੇਲਣਾ ਪਿਆ। ਨੈਸ਼ਨਲ ਕੰਜ਼ਿਊਮਰ ਡਿਸਪਿਊਟ ਰਿਡ੍ਰੈਸਲ ਕਮਿਸ਼ਨ ਨੇ ਸਟੇਟ ਬੈਂਕ ਆਫ ਇੰਡੀਆ ਦੀ ਬੋਕਾਰੇ ਸਟੀਲ ਸਿਟੀ ਬ੍ਰਾਂਚ ਨੂੰ 30 ਲੱਖ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਇਸ ਦੇ ਬਾਅਦ ਬੈਂਕ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਸੁਪਰੀਮ ਕੋਰਟ ਨੇ ਬੈਂਕ ਨੂੰ ਕਿਹਾ ਕਿ ਪੀੜਤ ਗੋਪਾਲ ਪ੍ਰਸਾਦ ਮਹੰਤੀ ਨੂੰ ਮਾਨਸਿਕ ਕਸ਼ਟ ਤੋਂ ਲੰਘਣਾ ਪਿਆ ਹੈ। ਇਸ ਲਈ ਮੁਆਵਜ਼ਾ ਜ਼ਰੂਰੀ ਹੈ।

Leave a Reply

Your email address will not be published.

Back to top button