ਜਲੰਧਰ / ਚਾਹਲ
ਜਲੰਧਰ ਵਿੱਚ ਡਿਊਟੀ ਦੇ ਰਹੇ ਡੀਆਈਜੀ ਇੰਦਰਬੀਰ ਸਿੰਘ ਨੂੰ ਇਕ ਨਸ਼ਾ ਤਸਕਰ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਦੇ ਮਾਮਲੇ ਵਿਚ ਵਿਜੀਲੈਂਸ ਦੇ ਨਾਮਜ਼ਦ ਕੀਤਾ ਹੈ। ਜਿਸ ਵੇਲੇ ਇਹ ਰਿਸ਼ਵਤ ਲਈ ਗਈ ਉਸ ਵੇਲੇ ਡੀਆਈਜੀ ਇੰਦਰਬੀਰ ਸਿੰਘ ਫਿਰੋਜ਼ਪੁਰ ਵਿੱਚ ਤਾਇਨਾਤ ਸਨ।
ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਵਿਜੀਲੈਂਸ ਦੀ ਟੀਮ ਨੇ ਡੀਐਸਪੀ ਲਖਵੀਰ ਸਿੰਘ ਨੂੰ ਰਿਸ਼ਵਤ ਦੇ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਸੀ। ਜਦ ਅਧਿਕਾਰੀਆਂ ਨੇ ਡੀਐਸਪੀ ਲਖਵੀਰ ਸਿੰਘ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਸੀ ਕਿ ਜਲੰਧਰ ਵਿੱਚ ਤਾਇਨਾਤ ਡੀ ਆਈ ਜੀ ਇੰਦਰਬੀਰ ਸਿੰਘ ਜਦੋਂ ਫ਼ਿਰੋਜ਼ਪੁਰ ਵਿੱਚ ਡਿਊਟੀ ਦੇ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਨਸ਼ਾ ਤਸਕਰ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ ਸੀ। ਡੀਐਸਪੀ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਵਿਜਲੈਂਸ ਦੀ ਟੀਮ ਵੱਲੋਂ ਹੁਣ ਡੀਆਈਜੀ ਇੰਦਰਬੀਰ ਸਿੰਘ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਕਿਸੇ ਵੇਲੇ ਵੀ ਉਹਨਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।