
ਜਗਰਾਉਂ ਦੇ ਸਨਮਤੀ ਵਿਮਲ ਜੈਨ ਸਕੂਲ ਦੀ ਖਟਾਰਾ ਵੈਨ ਦਾ ਸੰਤੁਲਨ ਵਿਗੜਨ ਨਾਲ ਹਾਦਸਾ ਹੋ ਗਿਆ ਸੀ ਜਿਸ ਵਿੱਚ ਇੱਕ ਸੱਤ ਸਾਲਾਂ ਮਾਸੂਮ ਗੁਰਮਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਸੀ।
ਪਹਿਲੀ ਜਮਾਤ ਵਿੱਚ ਪੜਦੇ ਹੋਏ ਸੱਤ ਸਾਲਾ ਮਸੂਮ ਨੂੰ ਗੁਰਮਨ ਦੀ ਮੌਤ ਤੋਂ ਬਾਅਦ ਗੁਰਮਤ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਘਟਨਾ ਵਾਲੀ ਜਗਹਾ ਤੇ ਹੀ ਧਰਨਾ ਲਗਾ ਕੇ ਸਨਮਤੀ ਸਕੂਲ ਦੇ ਪ੍ਰਬੰਧਕਾਂ ਅਤੇ ਵੈਨ ਦੇ ਡਰਾਈਵਰ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜਗਰਾਓ ਬਰਨਾਲਾ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਸੀ।
ਹਾਦਸੇ ਦੌਰਾਨ ਮਸੂਮ ਦੀ ਹੋਈ ਮੌਤ ਤੋਂ ਬਾਅਦ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਘਟਨਾ ਸਥਲ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਧਰਨਾ ਚੱਕਣ ਦੀ ਗੱਲ ਆਖੀ ਤਾ ਧਰਨਾਕਾਰੀਆਂ ਨੇ ਸਕੂਲ ਪ੍ਰਬੰਧਕਾਂ ਅਤੇ ਡਰਾਈਵਰ ਖਿਲਾਫ ਤੁਰੰਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਿਸ ਦੇ ਚਲਦੇ ਪੁਲਿਸ ਨੇ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਧਰਨਾਕਾਰੀਆਂ ਨੂੰ ਕਾਰਵਾਈ ਕਰਨ ਦਾ ਵਿਸ਼ਵਾਸ ਦਵਾ ਕੇ ਧਰਨਾ ਬੰਦ ਕਰਵਾ ਕੇ ਆਵਾਜਾਈ ਬਹਾਲ ਕਰ ਦਿੱਤੀ ਸੀ।
ਇਸ ਸਬੰਧ ਵਿਚ ਸਕੂਲ ਪ੍ਰਬੰਧਕਾਂ ਅਤੇ ਡਰਾਈਵਰ ਖਿਲਾਫ ਹੋਏ ਪਰਚੇ ਦੀ ਪੁਸ਼ਟੀ ਕਰਦਿਆਂ ਸਿਟੀ ਇੰਚਾਰਜ਼ ਅੰਮ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕੀ ਇਸ ਹਾਦਸੇ ਦੇ ਜੁੰਮੇਵਾਰ ਅੱਠ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਸਕੂਲ ਵੈਨ ਦਾ ਡਰਾਈਵਰ ਚਮਕੌਰ ਸਿੰਘ, ਸਕੂਲ ਦੀ ਚੇਅਰਮੈਨ ਸ਼ਸ਼ੀ ਜੈਨ, ਪ੍ਰਿੰਸੀਪਲ ਸੁਪ੍ਰੀਆ ਖੁਰਾਨਾ, ਰਮੇਸ਼ ਜੈਨ, ਰਕੇਸ਼ ਕੁਮਾਰ ਜੈਨ, ਮਹਾਵੀਰ ਜੈਨ, ਵਰਿੰਦਰ ਜੈਨ ਅਤੇ ਦੋ ਹੋਰ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।