
ਮੀਡੀਆ ਕਲੱਬ ਨਵੇਂ ਸਾਲ ‘ਚ ਪੱਤਰਕਾਰਾਂ ਨੂੰ ਦੇਵੇਗਾ ਖਾਸ ਤੋਹਫਾ, ਪੱਤਰਕਾਰਾਂ ਨੂੰ 5 ਲੱਖ ਦਾ ਬੀਮਾ, ਆਈ ਡੀ ਕਾਰਡ ਤੇ ਸਟਿੱਕਰ ਭੇਂਟ ਕਰੇਗਾ ਕਲੱਬ, 30 ਦਸੰਬਰ ਨੂੰ ਵਿਸ਼ੇਸ਼ ਸਮਾਰੋਹ ‘ਚ ਪੁੱਜਣਗੇ ਪੰਜਾਬ ਭਰ ਤੋਂ ਪੱਤਰਕਾਰ
ਜਲੰਧਰ / GIN
ਜਲੰਧਰ ਸਮੇਤ ਪੰਜਾਬ ਦੇ ਪੱਤਰਕਾਰਾਂ ਨੂੰ ਮੀਡੀਆ ਕਲੱਬ (ਰਜਿ.) ਵੱਲੋਂ ਨਵੇਂ ਸਾਲ ‘ਤੇ ਵਿਸ਼ੇਸ਼ ਤੋਹਫਾ ਦਿੱਤਾ ਜਾਵੇਗਾ। ਇਹ ਵਿਸ਼ੇਸ਼ ਤੋਹਫ਼ਾ ਫੀਲਡ ਅਤੇ ਡੈਸਕ ‘ਤੇ ਕੰਮ ਕਰਨ ਵਾਲੇ ਸਾਰੇ ਪੱਤਰਕਾਰਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਮੀਡੀਆ ਕਲੱਬ ਦੇ ਸਟਿੱਕਰ ਅਤੇ ਆਈ-ਕਾਰਡ ਵੀ ਪੱਤਰਕਾਰਾਂ ਨੂੰ ਭੇਂਟ ਕੀਤੇ ਜਾਣਗੇ।

ਮੀਡੀਆ ਕਲੱਬ ਦੇ ਚੇਅਰਮੈਨ ਅਮਨ ਮਹਿਰਾ, ਪ੍ਰਧਾਨ ਸ਼ਿੰਦਰਪਾਲ ਸਿੰਘ ਚਹਿਲ ਅਤੇ ਜਨਰਲ ਸਕੱਤਰ ਮਹਾਬੀਰ ਸੇਠ ਨੇ ਦੱਸਿਆ ਕਿ ਮੀਡੀਆ ਕਲੱਬ ਵੱਲੋਂ 24 ਘੰਟੇ ਕੰਮ ਕਰਨ ਵਾਲੇ ਪੱਤਰਕਾਰਾਂ ਲਈ 5 ਲੱਖ ਰੁਪਏ ਦਾ ਬੀਮਾ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਮੀਡੀਆ ਕਲੱਬ ਸਰਕਾਰ ਵੱਲੋਂ ਜਾਰੀ ਰਿਆਇਤਾਂ ਅਤੇ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ।
ਮੀਡੀਆ ਕਲੱਬ ਦੇ ਤਿੰਨੋਂ ਅਹੁਦੇਦਾਰਾਂ ਨੇ ਦੱਸਿਆ ਕਿ ਪੱਤਰਕਾਰਾਂ ਦਾ ਪੰਜ ਲੱਖ ਰੁਪਏ ਦਾ ਬੀਮਾ ਕਰਵਾਇਆ ਗਿਆ ਹੈ। ਉਨ੍ਹਾਂ ਦਸਿਆ ਕਿ 30 ਦਸੰਬਰ 2022 ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਟਲ ਮੈਰੀਟਨ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਇਸ ਪ੍ਰੋਗਰਾਮ ਵਿੱਚ ਸਾਰੇ ਪੱਤਰਕਾਰਾਂ ਨੂੰ ਬੀਮੇ ਦੇ ਨਾਲ-ਨਾਲ ਮੀਡੀਆ ਕਲੱਬ ਦੇ ਸਟਿੱਕਰ ਅਤੇ ਆਈਕਾਰਡ ਵੀ ਭੇਟ ਕੀਤੇ ਜਾਣਗੇ।