IndiaPunjab

ਮੀਡੀਆ ਕਲੱਬ ਰਜਿ. ਵੱਲੋਂ ਸੂਚਨਾ ਤਕਨਾਲੋਜੀ ਐਕਟ 'ਚ ਸੋਧਾਂ ਨੂੰ ਰੱਦ ਕਰਨ ਦੀ ਮੰਗ

ਮੀਡੀਆ ਕਲੱਬ ਰਜਿ. ਵੱਲੋਂ ਸੂਚਨਾ ਤਕਨਾਲੋਜੀ ਐਕਟ ‘ਚ ਸੋਧਾਂ ਨੂੰ ਰੱਦ ਕਰਨ ਦੀ ਮੰਗ
ਜਲੰਧਰ / ਬਿਉਰੋ
ਮੀਡੀਆ ਕਲੱਬ ਰਜਿ. ਨੇ ਕੇਂਦਰ ਸਰਕਾਰ ਵਲੋਂ ਸੂਚਨਾ ਤਕਨਾਲੋਜੀ ਐਕਟ ਵਿੱਚ ਤਜਵੀਜ਼ਤ ਸੋਧਾਂ ਨੂੰ ਪਿਛਲੇ ਦਰਵਾਜ਼ਿਆਂ ਮੀਡੀਆ ‘ਤੇ ਸੈਸਰਸ਼ਿਪ ਲਾਉਣ ਦੇ ਤੁਲ ਕਰਾਰ ਦਿੱਤਾ ਹੈ।

ਮੀਡੀਆ ਕਲੱਬ ਰਜਿ. ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ, ਚੇਅਰਮੈਨ ਅਮਨ ਮਹਿਰਾ, ਜਨਰਲ ਸਕੱਤਰ ਮਹਾਵੀਰ ਸੇਠ ਨੇ ਸਾਂਝੇ ਬਿਆਨ ਚ ਕਿਹਾ ਹੈ ਕਿ ਆਈਟੀ ਐਕਟ ਵਿੱਚ ਤਜਵੀਜ਼ਤ ਸੋਧਾਂ ਕਰਕੇ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਜਾਂ ਕਿਸੇ ਸਰਕਾਰੀ ਏਜੰਸੀ ਨੂੰ ਆਨਲਾਈਨ ਪਲੇਟਫਾਰਮਾਂ ਤੋਂ ਖ਼ਬਰ ਜਾਂ ਕੋਈ ਜਾਣਕਾਰੀ ਹਟਾਉਣ ਦਾ ਅਧਿਕਾਰ ਦੇਣ ਦਾ ਮਾਮਲਾ ਐਮਰਜੈਂਸੀ ਦੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ।

ਜਿਕਰਯੋਗ ਹੈ ਕਿ ਆਈਟੀ ਕਾਨੂੰਨ ਵਿੱਚ ਤਬਦੀਲੀ ਕਰਨ ਦਾ ਖਰੜਾ ਤਿਆਰ ਕੀਤਾ ਗਿਆ ਹੈ ਜਿਸ ਵਿਚ ਪੀਆਈਬੀ ਜਾਂ ਕਿਸੇ ਹੋਰ ਸਰਕਾਰੀ ਏਜੰਸੀ ਨੂੰ ਆਨਲਾਈਨ ਪਲੇਟਫਾਰਮਾਂ ਤੋਂ ਖਬਰਾਂ ਹਟਾਉਣ ਦਾ ਅਧਿਕਾਰ ਦੇਣ ਦੀ ਵਿਵਸਥਾ ਕੀਤੀ ਗਈ ਹੈ।

Leave a Reply

Your email address will not be published.

Back to top button