Punjab

ਉਲਟ-ਪੁਲਟ: ਮੁੰਡੇ ਨਾਲ ਜ਼ਬਰਦਸਤੀ ਸਬੰਧ ਬਣਾਉਣ ਵਾਲੀ ਕੁੜੀ ‘ਤੇ FIR ਦਰਜ

ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਇੱਕ ਪਿੰਡ ਵਾਸੀ ਇੱਕ ਲੜਕੇ ਨੇ ਇੱਕ ਲੜਕੀ ‘ਤੇ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸਬੰਧ ਬਣਾਉਣ ਦੇ ਦੋਸ਼ ਲਾਏ ਹਨ। ਪੁਲਸ ਨੇ ਦੋਸ਼ੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ‘ਚ ਸ਼ਾਮਲ ਹੋਣ ਗਿਆ ਸੀ ਤਾਂ ਉਥੇ ਇਕ ਲੜਕੀ ਵਿਆਹ ਤੇ ਆਈ ਸੀ, ਜਿਸ ਨੂੰ ਉਹ ਨਹੀਂ ਜਾਣਦਾ ਸੀ।

 

ਕੁੜੀ ਨੇ ਗੱਲਬਾਤ ਲਈ ਬੁਲਾਇਆ। ਵਿਆਹ ਦੌਰਾਨ ਜਦੋਂ ਰਾਤ ਨੂੰ ਸਾਰੇ ਰਿਸ਼ਤੇਦਾਰ ਸੌਂ ਗਏ ਤਾਂ ਲੜਕੀ ਨੇ ਲੜਕੇ ਨੂੰ ਕਮਰੇ ਵਿਚ ਬੁਲਾ ਕੇ ਉਸ ਨੂੰ ਉਕਸਾਇਆ। ਲੜਕੇ ਦੇ ਮਨ੍ਹਾ ਕਰਨ ਦੇ ਬਾਵਜੂਦ ਲੜਕੀ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਏਐਸਆਈ ਆਤਮਾ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੁਲਜ਼ਮ ਲੜਕੀ ਖ਼ਿਲਾਫ਼ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published.

Back to top button